ਵੇਖੋ ਨਵਜੋਤ ਸਿੱਧੂ ਵੱਲੋਂ ਆਪਣੇ ਤਾਜਪੋਸ਼ੀ ਸਮਾਗਮ ’ਚ ਵਿਚ ਦਿੱਤੇ ਭਾਸ਼ਣ ਦੀਆਂ ਪ੍ਰਮੁੱਖ ਝਲਕੀਆਂ
ਚੰਡੀਗੜ੍ਹ, 23 ਜੁਲਾਈ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਸਮਾਗਮ ਵਿਚ ਨਵਜੋਤ ਸਿੱਧੂ ਦਾ ਭਾਸ਼ਣ ਧੂੰਆਂਧਾਰ ਰਿਹਾ।
ਵੇਖੋ ਭਾਸ਼ਣ ਦੇ ਪ੍ਰਮੁੱਖ ਅੰਸ਼ :
-ਸਿੱਧੂ ਨੇ ਸਟੇਜ ’ਤੇ ਬਿਰਾਜਮਾਨ ਮੁੱਖ ਮੰਤਰੀ ਸਮੇਤ ਹੋਰ ਲੀਡਰਸ਼ਿਪ ਦਾ ਨਾਂ ਲੈਣ ਤੋਂ ਗੁਰੇਜ਼ ਕੀਤਾ।
- ਸਿੱਧੂ ਨੇ ਵਾਰ ਵਾਰ ਦੁਹਰਾਇਆ ਕਿ ਉਹਨਾਂ ਦੀ ਪ੍ਰਧਾਨਗੀ ਅਸਲ ਵਿਚ ਹਰ ਕਾਂਗਰਸ ਵਰਕਰ ਦੀ ਪ੍ਰਧਾਨਗੀ ਹੈ
-ਉਹਨਾਂ ਕਿਹਾ ਕਿ ਇਹ ਪ੍ਰਧਾਨਗੀ ਮਸਲੇ ਹੱਲ ਕਰਨ ਦਾ ਜ਼ਰੀਆ ਹੈ।
-ਉਹਨਾਂ ਕਿਹਾ ਕਿ ਮਸਲਾ ਉਹਨਾਂ ਦਾ ਨਹੀਂ ਬਲਕਿ ਕਿਸਾਨਾਂ, ਅਧਿਆਪਕਾਂ ਤੇ ਡਾਕਟਰਾਂ ਦਾ ਹੈ।
-ਸਿੱਧੂ ਨੇ ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਨੁੰ ਉਹਨਾਂ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ।
-ਸਿੱਧੂ ਨੇ ਬਾਦਲਾਂ ਅਤੇ ਮਜੀਠੀਆ ਦਾ ਨਾਂ ਲਏ ਬਗੈਰ ਜੀਜਾ ਸਾਲਾ ਰਹਿਣ ਨਹੀਂ ਦੇਣਾ ਦਾ ਨਾਅਰਾ ਵੀ ਲਾਇਆ।
- ਉਹਨਾਂ ਚਿੱਟੇ ਦੇ ਨਸ਼ੇ ਦੇ ਪਸਾਰ ਲਈ ਜ਼ਿੰਮੇਵਾਰ ਅਨਸਰਾਂ ਦੀ ਸ਼ਨਾਖ਼ਤ ਦਾ ਮਸਲਾ ਵੀ ਚੁੱਕਿਆ
-ਉਹਨਾਂ ਮਜੀਠੀਆ ਦਾ ਨਾਂ ਲਏ ਬਗੈਰ ਉਹਨਾਂ ਦੇ ਲੰਬੇ ਕੱਦ ਦਾ ਹਵਾਲਾ ਦੇ ਕੇ ਵੀ ਹਮਲੇ ਕੀਤੇ
-ਉਹਨਾਂ ਇਕ ਵਾਰ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਸਲੇ ਹੱਲ ਕਰਨੇ ਪੈਣਗੇ
-ਸਿੱਧੂ ਨੇ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਵੀ ਆਖੀ ਤੇ ਮਹਿੰਗੀ ਬਿਜਲੀ ਖਰੀਦਣ ਦਾ ਵਿਰੋਧ ਵੀ ਕੀਤਾ
-ਸਿੱਧੂ ਨੇ ਬੇਅਦਬੀ ਮਾਮਲਿਆਂ ਵਿਚ ਵਾਰ ਵਾਰ ਆਪਣੇ ਭਾਸ਼ਣ ਵਿਚ ਮੇਰੇ ਗੁਰੂ ਮੇਰੇਗੁਰੂ ਸ਼ਬਦਾਂ ਦੀ ਵਰਤੋਂ ਕੀਤੀ।
-ਸਿੱਧੂ ਦਾ ਭਾਸ਼ਣ ਜ਼ਿਆਦਾਤਰ ਉਹਨਾਂ ਦੇ ਟਵੀਟਾਂ ਦੇ ਆਲੇ ਦੁਆਲੇ ਹੀ ਕੇਂਦਰਤ ਰਿਹਾ।