'ਕਿਸਮੇ ਕਿਤਨਾ ਹੈ ਦਮ' ਰਿਆਲਟੀ ਸ਼ੋਅ ਦੇ ਫਾਈਨਲ 'ਚ ਪਹੁੰਚਿਆ ਫ਼ਰੀਦਕੋਟੀਆ ਏਕਮਜੋਤ ਸਿੰਘ
ਪਰਵਿੰਦਰ ਸਿੰਘ ਕੰਧਾਰੀ
- ਹਰ ਪਾਸਿਓ ਮਿਲ ਰਹੀਆਂ ਨੇ ਵਧਾਈਆਂ
ਫ਼ਰੀਦਕੋਟ, 24 ਜੁਲਾਈ 2021 - ਫਰੀਦਕੋਟ ਨਿਵਾਸੀ ਸਤਵੀਰ ਸਿੰਘ ਰਿੱਕੀ ਤੇ ਮਨਜੀਤ ਕੌਰ ਦੇ ਫਰਜ਼ੰਦ ਏਕਮਜੋਤ ਸਿੰਘ ਜੋ ਕਿ ਲਿਟਲ ਐਂਜਲ ਸਕੂਲ ਫ਼ਰੀਦਕੋਟ ਵਿਖੇ ਸਿੱਖਿਆ ਪ੍ਰਾਪਤ ਕਰ ਰਿਹਾ ਹੈ | ਇਸ ਨੰਨੇ ਕਲਾਕਾਰ ਦੀ ਉਮਰ 6 ਸਾਲ ਹੈ | ਏਕਮਜੋਤ ਸਿੰਘ ਫ਼ਰੀਦਕੋਟ ਵਿਖੇ ਪੰਜਾਬ ਵਿਰਾਸਤ ਭੰਗੜਾ ਅਕੈਡਮੀ ਤੋਂ ਕੋਚ ਗੁਰਦਰਸ਼ਨ ਸਿੰਘ ਲਵੀ ਤੋ ਭੰਗੜੇ ਦੀ ਸਿਖਲਾਈ ਲੈ ਰਿਹਾ ਹੈ |
ਟੀ.ਵੀ. ਚੈੱਨਲ ਡੀ.ਡੀ. ਪੰਜਾਬੀ ਤੇ ਪ੍ਰਸਾਰਿਤ ਹੋ ਰਿਹਾ ਹੈ | ਉਹ ਆਨ ਲਾਈਨ ਰਿਆਲਿਟੀ ਸ਼ੋ ' ਕਿਸਮੇਂ ਕਿਤਨਾ ਹੈ ਦਮ ' ਦੇ ਫਾਈਨਲ 'ਚ ਪਹੁੰਚ ਗਿਆ ਹੈ | ਏਕਮਜੋਤ ਸਿੰਘ ਨੇ ਆਪਣੇ ਬਿਹਤਰੀਨ ਭੰਗੜੇ ਦੇ ਦਮ ਤੇ ਜਿੱਥੇ ਫਾਈਨਲ 'ਚ ਜਗ੍ਹਾ ਬਣਾਈ ਹੈ, ਉੱਥੇ ਲੋਕਾਂ ਦੇ ਮਨ 'ਚ ਵੀ ਇਸ ਏਕਮਜੋਤ ਸਿੰਘ ਨੂੰ ਵੱਡੀ ਥਾਂ ਮਿਲ ਰਹੀ ਹੈ |
ਫ਼ਰੀਦਕੋਟ ਵਿਖੇ ਏਕਜਮੋਤ ਸਿੰਘ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਏਕਮਜੋਤ ਨੂੰ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਹਨ | ਏਕਮਜੋਤ ਸਿੰਘ ਦੀ ਕਲਾ ਦਾ ਆਨੰਣ ਮਾਣਨ ਵਾਲੇ ਹਰ ਵਿਅਕਤੀ ਵੱਲੋਂ ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਭਵਿੱਖ 'ਚ ਵੱਡੀਆ ਮੱਲ੍ਹਾ ਮਾਰ ਕੇ ਫ਼ਰੀਦਕੋਟ ਦਾ ਨਾਮ ਦੇਸ਼ ਅਤੇ ਦੁਨੀਆਂ 'ਚ ਰੌਸ਼ਨ ਕਰੇਗਾ |