ਜਗਦੀਸ਼ ਥਿੰਦ
ਫਿਰੋਜ਼ਪੁਰ/ ਚੰਡੀਗਡ਼੍ਹ 23 ਜੁਲਾਈ , ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਵਜੋਤ ਸਿੰਘ ਸਿੱਧੂ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਦੇ ਅਹੁਦਾ ਸੰਭਾਲਣ ਵਾਲੇ ਸਮਾਗਮ ਵਿੱਚ ਫ਼ਿਰੋਜ਼ਪੁਰ
ਜ਼ਿਲ੍ਹੇ ਅੰਦਰੋਂ ਵੱਡੀ ਗਿਣਤੀ ਸਰਗਰਮ ਕਾਂਗਰਸੀ ਆਗੂ ਸ਼ਾਮਲ ਹੋਏ ।
ਸੀਨੀਅਰ ਨੌਜਵਾਨ ਕਾਂਗਰਸ ਆਗੂ ਗੁਰਭੇਜ ਸਿੰਘ ਟਿੱਬੀ ਦੀ ਅਗਵਾਈ ਹੇਠ ਜੀਪਾਂ ਕਾਰਾਂ ਦੇ ਕਾਫਲੇ ਰਾਹੀਂ ਨੌਜਵਾਨ ਇਸ ਸਮਾਗਮ ਵਿੱਚ ਪੁੱਜੇ ।
ਇਸ ਮੌਕੇ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਦੇਸ਼ ਦੀ ਕਮਾਂਡ ਸੰਭਾਲਣ ਨਾਲ ਜਿੱਥੇ ਕਾਂਗਰਸੀ ਵਰਕਰਾਂ ਵਿਚ ਪੂਰੇ ਉਤਸ਼ਾਹ ਦੀ ਭਾਵਨਾ ਹੈ ਉਥੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਪੰਜਾਬ ਦੇ ਮਸਲਿਆਂ ਦੇ ਹੱਲ ਹੋਣ ਦੀ ਆਸ ਬੱਝੀ ਹੈ ।
ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਵੱਡੇ ਮਸਲਿਆਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਹੋਣ ਤੋਂ ਇਲਾਵਾ ਪੰਜਾਬ ਅੰਦਰ ਇੱਕ ਵਾਰ ਫੇਰ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੋ ਗਿਆ ਹੈ ।
ਇਸ ਮੌਕੇ ਨੌਜਵਾਨਾਂ ਵੱਲੋਂ ਲਿਖੇ ਹੋਏ ਸਲੋਗਨਾਂ ਦੀਆਂ ਫੜੀਆਂ ਹੋਈਆਂ ਤਖ਼ਤੀਆਂ ਚਰਚਾ ਦਾ ਵਿਸ਼ਾ ਰਹੀਆਂ ।
ਇਸ ਮੌਕੇ
ਗੁਰਭੇਜ ਸਿੰਘ ਟਿੱਬੀ ,
ਚੰਚਲ ਸਿੰਘ ਸਰਪੰਚ ਕਾਕੜ ,
ਮਨਦੀਪ ਸਿੰਘ ਸਰਪੰਚ ਸਵਾਈ ਕੇ ,
ਬੱਬੀ ਸਰਪੰਚ ਬਠਿਡਾ ,
ਅਮਰ ਕੰਬੋਜ ਸਰਪੰਚ ,
ਮਨਫੂਲ ਕੰਬੋਜ ਚੈਅਰਮੇਨ ਜਿਲਾ ਪ੍ਰੀਸਦ ਫਾਜਿਲਕਾ ,
ਜੰਡ ਸਿੰਘ ਸਰਪੰਚ ਟਿੱਬੀ ਖ਼ੁਰਦ ,
ਸੁਖਪਾਲ ਸਿੰਘ ਪਾਲਾ ਬੁਰਜ ਸਿਧਵਾ ,
ਸ਼ਮਸ਼ੇਰ ਸਿੰਘ ਸਰਪੰਚ ਛਾਪਿਆਂਵਾਲੀ ,
ਕਿਰਪਾਲ ਸਿੰਘ ਜੋਧਪੁਰ,
ਬਲਵਿੰਦਰ ਸਿੰਘ ਜੋਬਨ , ਹਰਪਾਲ ਟਿੱਬੀ ,
ਹਰਭਜਨ ਸਿੰਘ ਡੂਮਣੀ ਵਾਲਾ ,
ਗੁਰਨਾਮ ਸਿੰਘ ਸਰਪੰਚ ਸ਼ੇਰਖਾ ,
ਪ੍ਰਗਟ ਸਿੰਘ ਸਰਪੰਚ ਮੁਹੰਮਦ ਖਾ ਨਿਆਰੀਆਂ ,
ਹਰਭਿਦਰ ਸਿੰਘ ਸਿੱਧੂ ,
ਕੁਲਵੰਤ ਸਿੰਘ ਸਿੱਧੂ ,
ਸ਼ਮਸ਼ੇਰ ਸਿੰਘ ਸ਼ੇਰਾ ਤੋਂ ਇਲਾਵਾ ਹੋਰ ਵੀ ਭਾਰੀ ਗਿਣਤੀ ਚ ਨੌਜਵਾਨ ਮੌਜੂਦ ਸਨ ।