ਮੀਨਾਕਸ਼ੀ ਲੇਖੀ ਨੇ ਕਿਸਾਨਾਂ ਖਿਲਾਫ ਟਿੱਪਣੀਆਂ ਲਈ ਮੁਆਫੀ ਮੰਗੀ
ਨਵੀਂ ਦਿੱਲੀ, 23, 2021: ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਸਾਨਾਂ ਨੁੰ ਮਵਾਲੀ ਕਹਿਣ ਲਈ ਅੱਜ ਮੁਆਫੀ ਮੰਗ ਲਈ। ਮੀਨਾਕਸ਼ੀ ਲੇਖੀ ਨੇ ਖਬਰ ਏਜੰਸੀ ਏ ਐਨ ਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਸ਼ਬਦਾਂ ਨੁੰ ਗਲਤ ਸਮਝਿਆ ਗਿਆ। ਜੇਕਰ ਮੇਰੇ ਸ਼ਬਦਾਂ ਨਾਲ ਕਿਸਾਨਾਂ ਜਾਂ ਕਿਸੇ ਦਾ ਮਨ ਦੁਖਿਆ ਹੈ ਤਾਂ ਮੈਂ ਮੁਆਫੀ ਮੰਗਦੀ ਹਾਂ ਤੇ ਆਪਣੇ ਸ਼ਬਦ ਵਾਪਸ ਲੈਂਦੀ ਹਾਂ।
ਦੱਸਣਯੋਗਹੈ ਕਿ ਕੱਲ੍ਹ ਕਿਸਾਨ ਸੰਸਦ ਵਿਚ ਇਕ ਸੀਨੀਅਰ ਪੱਤਰਕਾਰ ਨਾਲ ਕੁੱਟਮਾਰ ਹੋਣ ਮਗਰੋਂ ਮੀਨਾਕਸ਼ੀ ਲੇਖੀ ਨੇ ਕਿਸਾਨਾਂ ਨੁੰ ਮਵਾਲੀ ਦੱਸਿਆ ਸੀ।