ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸਾਂਭਣ ਲਈ ਪਰਿਵਾਰ ਸਮੇਤ ਪਟਿਆਲਾ ਤੋਂ ਨਿਕਲੇ ਨਵਜੋਤ ਸਿੱਧੂ
ਪਟਿਆਲਾ, 23 ਜੁਲਾਈ, 2021: ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਨਵਜੋਤ ਸਿੱਧੂ ਅੱਜ ਸਵੇਰੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਰਸਮੀ ਤੌਰ ’ਤੇ ਸੰਭਾਲਣ ਲਈ ਪਰਿਵਾਰ ਸਮੇਤ ਚੰਡੀਗੜ੍ਹ ਲਈ ਰਵਾਨਾ ਹੋਏ। ਨਾਭੀ ਰੰਗ ਦਾ ਕੁੜਤਾ ਪਜਾਮਾ ਤੇ ਨਾਭੀ ਪੱਗ ਬੰਨੀਂ ਨਵਜੋਤ ਸਿੱਧੂ ਆਪਣੇ ਸਮਰਥਕਾਂ ਅੱਗੇ ਹੱਥ ਜੋੜ ਕੇ ਵਧਾਈਆਂ ਕਬੂਲ ਕਰ ਰਹੇ ਸਨ।