400 ਸਾਲਾ ਪ੍ਰਕਾਸ਼ ਪੁਰਬ ਮੌਕੇ 400 ਪੌਦੇ ਲਗਾਉਣ ਦੀ ਮੁਹਿੰਮ ਦੀ ਸਪੀਕਰ ਰਾਣਾ ਕੇ.ਪੀ ਨੇ ਕੀਤੀ ਸੁਰੂਆਤ
ਹਰੀਸ਼ ਕਾਲੜਾ
- ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਅਤੇ ਫਲਸਫੇ ਤੋਂ ਮਾਨਵਤਾ ਨੂੰ ਮਿਲੀ ਪ੍ਰੇਰਨਾਂ-ਰਾਣਾ ਕੇ.ਪੀ ਸਿੰਘ
ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਕਰਕੇ ਗੁਰੂ ਸਹਿਬਾਨ ਨੇ ਦਿੱਤਾ ਮਨੁੱਖਤਾ ਦੀ ਭਲਾਈ ਦਾ ਸੰਦੇਸ਼
ਸ਼੍ਰੀ ਅਨੰਦਪੁਰ ਸਾਹਿਬ 22 ਜੁਲਾਈ 2021: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਐਂਡ ਕਲਚਰ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਐਸ.ਜੀ.ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੌਰਾਨ 400 ਪੌਦੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਕਰਨ ਲਈ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਅੱਜ ਇਥੇ ਵਿਸ਼ੇਸ ਤੋਰ ਤੇ ਪੁੱਜੇ।ਉਨ੍ਹਾਂ ਨੇ ਇਥੇ ਪੋਦਾ ਲਗਾ ਕੇ ਮੁਹਿੰਮ ਦੀ ਅਰੰਭਤਾ ਕੀਤੀ।
ਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਅਤੇ ਫਲਸਫੇ ਤੇ ਉਨ੍ਹਾਂ ਵਲੋਂ ਮਾਨਵਤਾ ਦੇ ਕਲਿਆਣ, ਮਨੁੱਖਤਾ ਦੀ ਭਲਾਈ ਲਈ ਕੀਤੇ ਵਿਸ਼ੇਸ ਕਾਰਜਾਂ ਬਾਰੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਅਨੰਦਾਂ ਦੀ ਪੁਰੀ ਵਜੋਂ ਸਥਾਪਤ ਅਤੇ ਵਿਕਸਿਤ ਕਰਨਾ ਉਸ ਸਮੇਂ ਇੱਕ ਮਹਾਨ ਕਾਰਜ ਸੀ। ਇਸ ਸਥਾਨ ਨੂੰ ਹਰਿਆ ਭਰਿਆ ਬਣਾਉਣਾ, ਵਾਤਾਵਰਣ ਅਤੇ ਪੋਣ ਪਾਣੀ ਦੀ ਸਾਂਭ ਸੰਭਾਲ ਬਾਰੇ ਪ੍ਰੇਰਿਤ ਕਰਨਾਂ ਵੀ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਦਾ ਹੀ ਹਿੱਸਾ ਹੈ।ਉਨ੍ਹਾਂ ਕਿਹਾ ਕਿ ਇਹ ਇਤਿਹਾਸ, ਪਵਿੱਤਰ ਅਤੇ ਧਾਰਮਿਕ ਨਗਰੀ ਨੇ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ।
ਇਸ ਨਗਰ ਵਿਚ ਲਗਭਗ 127 ਸਾਲ ਤੋਂ ਚੱਲ ਰਿਹਾ ਐਸ.ਜੀ.ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵੀ ਆਪਣੀ ਰਵਾਇਤੀ ਪੁਰਾਣੀ ਸ਼ਾਨੋ ਸ਼ੋਕਤ ਅਤੇ ਵਿੱਦਿਆ ਦੇ ਪਸਾਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਭਾਂਵੇ ਅੱਜ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿਚ ਪਹਿਲਾ 550 ਰੁੱਖ ਲਗਾਉਣ ਅਤੇ ਹੁਣ 400 ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗੋਬਿੰਦ ਜੀ ਸਪੋਰਟਸ ਐਂਡ ਕਲਚਰ ਕਲੱਬ ਵਲੋਂ ਅੱਜ 400ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ 400 ਬੂਟੇ ਲਗਾਉਣ ਦੀ ਸੁਰੂ ਕੀਤੀ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਹ ਸੰਸਥਾ ਵਧਾਈ ਦੀ ਪਾਤਰ ਹੈ ਜਿਸ ਨੇ ਵਾਤਾਵਰਣ ਅਤੇ ਪੋਣ ਪਾਣੀ ਦੀ ਰੱਖਿਆ ਲਈ ਇਹ ਉੱਦਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਆਲਾ ਦੁਆਲਾ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਣਾ ਬੇਹੱਦ ਜਰੂਰੀ ਹੈ, ਇਹ ਸਭ ਦੇ ਸਹਿਯੋਗ ਨਾਲ ਹੀ ਸੰਭਵ ਹੈ।
ਇਸ ਤੋ ਪਹਿਲਾ ਵਿਦਿਆਰਥੀਆਂ ਨੇ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਪ੍ਰੇਰਿਤ ਕਰਦਾ ਇੱਕ ਨਾਟਕ ਪੇਸ਼ ਕੀਤਾ,ਸਮਾਗਮ ਦੀ ਸੁਰੂਆਤ ਸਬਦ ਗਾਇਨ ਨਾਲ ਹੋਈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਐਂਡ ਕਲਚਰ ਕਲੱਬ ਦੇ ਪ੍ਰਧਾਨ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਨੇ ਸਪੀਕਰ ਰਾਣਾ ਕੇ.ਪੀ ਸਿੰਘ ਦਾ ਸਵਾਗਤ ਕੀਤਾ।ਸਕੂਲ ਦੇ ਪ੍ਰਿੰਸੀਪਲ ਸੁਖਪਾਲ ਕੋਰ ਵਾਲੀਆ ਨੇ ਸਕੂਲ ਵਿਚ ਇਸ ਮੁਹਿੰਮ ਦੀ ਸੁਰੂਆਤ ਕਰਨ ਲਈ ਰਾਣਾ ਕੇ.ਪੀ ਸਿੰਘ ਦਾ ਵਿਸ਼ੇਸ ਧੰਨਵਾਦ ਕੀਤਾ।ਇਸ ਮੋਕੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਜਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਕ੍ਰਿਸ਼ਨਾ ਦੇਵੀ, ਪੀ.ਆਰ.ਟੀ.ਸੀ ਦੇ ਡਾਇਰਕੈਟਰ ਕਮਲਦੇਵ ਜ਼ੋਸ਼ੀ, ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਸ.ਗੁਰਮਿੰਦਰ ਸਿੰਘ ਭੁੱਲਰ, ਪਾਖਰ ਸਿੰਘ ਭੱਠਲ, ਗੁਰਚਰਨ ਸਿੰਘ ਮਿਨਹਾਸ, ਭਾਈ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਵੀਰ ਇੰਟਰਪ੍ਰਾਈਜਸ, ਕੁਲਵਿੰਦਰ ਸਿੰਘ, ਪੋਮੀ ਸੋਨੀ ਐਮ.ਸੀ ਰੂਪਨਗਰ, ਮਹਿੰਦਰ ਸਿੰਘ ਵਾਲੀਆ, ਮਨੋਹਰ ਸਿੰਘ ਮਿਸ਼ਨਰੀ ਕਾਲਜ, ਜਗਤ ਰਾਮ ਬੀਕਾਪੁਰ, ਰਾਮਪਾਲ ਮਜਾਰਾ, ਪ੍ਰੋ.ਚਰਨ ਸਿੰਘ, ਕਮਲਜੀਤ ਐਮ.ਸੀ, ਬੰਟੀ ਵਾਲੀਆ ਐਮ.ਸੀ, ਦਵਿੰਦਰ ਰਤਨ, ਕੁਲਦੀਪ ਸਿੰਘ ਨੰਬਰਦਾਰ ਅਤੇ ਹੋਰ ਹਾਜਰ ਸਨ।