ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ ਬਾਰੇ ਅਮਰਿੰਦਰ ਨੇ ਲਿਆ ਵੱਡਾ ਫੈਸਲਾ, ਪੜ੍ਹੋ ਕੀ ਹੋਵੇਗਾ ਕੱਲ੍ਹ
ਚੰਡੀਗੜ੍ਹ, 22 ਜੁਲਾਈ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਦੇ ਸਮਾਗਮ ਵਿਚ ਸ਼ਾਮਲ ਹੋਣਗੇ
ਨਵੇਂ ਬਣੇ ਵਰਕਿੰਗ ਪ੍ਰਧਾਨ ਕੁਲਜੀਤ ਸਿੰਘ ਨਗਰ ਅਤੇ ਸੰਗਤ ਸਿੰਘ ਗਿਲਜੀਆਂ ਨੇ ਕੈਪਟਨ ਨਾਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਤਾਜਪੋਸ਼ੀ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੰਤਰੀਆਂ ਤੇ ਵਿਧਾਇਕਾਂ ਲਈ ਪੰਜਾਬ ਭਵਨ ਵਿਚ ਚਾਹ ਪਾਰਟੀ ਰੱਖ ਲਈ ਹੈ।ਇਥੇ ਹੀ ਉਹ ਸਾਰੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਤੇ ਇਥੋਂ ਹੀ ਫੇਰ ਸਮਾਗਮ ਵਾਲੀ ਥਾਂ ਪੰਜਾਬ ਕਾਂਗਰਸ ਭਵਨ ਵਿਖੇ ਪਹੁੰਚਣਗੇ।
ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਵੀ ਪੰਜਾਬ ਭਵਨ ਪਹੁੰਚ ਸਕਦੇ ਹਨ ਤੇ ਮੁੱਖ ਮੰਤਰੀ ਨਾਲ ਇੱਥੇ ਹੀ ਸੁਲ੍ਹਾ- ਸਫਾਈ ਹੋ ਸਕਦੀ ਹੈ ਜਾਣ ਇਹ ਵੀ ਹੋ ਸਕਦਾ ਹੈ ਕੀ ਸਿੱਧੂ ਇਸ ਤੋਂ ਪਹਿਲਾਂ ਹੀ ਕੈਪਟਨ ਨੂੰ ਮਿਲ ਲੈਣ । ਇਹੀ ਵੀ ਹੋ ਸਕਦਾ ਹੈ ਦੋਵੇਂ ਜਣੇ ਪੰਜਾਬ ਭਵਨ 'ਚੋਂ ਇਕੱਠੇ ਹੀ ਪੰਜਾਬ ਕਾਂਗਰਸ ਭਵਨ ਲਈ ਰਵਾਨਾ ਹੋਣ ਪਰ ਅਜੇ ਤਕ ਸਰਕਾਰੀ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ .