ਅਕਾਲੀ ਦਲ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਮਹਿਲਾਂ ਤੋਂ ਸੜਕਾਂ ’ਤੇ ਆਉਣ ਲਈ ਕੀਤਾ ਮਜ਼ਬੂਰ : ਹਰਪਾਲ ਜੁਨੇਜਾ
ਜਗਤਾਰ ਸਿੰਘ
ਪਟਿਆਲਾ, 15 ਜੁਲਾਈ 2021 - ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲਗਾਤਾਰ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਦੇ ਸ਼ਹਿਰ ਵਿਚ ਕਿਸ ਤਰ੍ਹਾਂ ਲੋਕਾਂ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਪਾਣੀ ਤੱਕ ਦੇ ਲਈ ਜੁਝਣਾ ਪੈ ਰਿਹਾ ਹੈ। ਅਕਾਲੀ ਦਲ ਵੱਲੋਂ ਅਵਾਜ਼ ਬੁਲੰਦ ਕਰਨ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਮਾਹਿਲਾਂ ਤੋਂ ਬਾਹਰ ਸੜ੍ਹਕਾਂ ’ਤੇ ਆਉਣਾ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਰਸਾਤੀ ਪਾਣੀ ਦੀ ਨਿਕਾਸੀ ਐਨੀ ਹੀ ਵਧੀਆ ਕਰ ਦਿੱਤੀ ਗਈ ਹੈ ਤਾਂ ਫੇਰ ਮਹਾਰਾਣੀ ਪ੍ਰਨੀਤ ਕੌਰ ਨੂੰ ਮੌਕੇ ’ਤੇ ਜਾ ਕੇ ਸਫਾਈ ਦੇਣ ਦੀ ਜਰੂਰਤ ਕੀ ਹੈ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਕਾਂਗਰਸੀਆਂ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਦਾ ਵਿਕਾਸ ਕਰਨ ਨਾ ਕਿ ਗੱਲਾਂ ਕਰਕੇ ਸਿਰਫ ਜਤਾਉਣ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੱਡੀਆ ਵੱਡੀਆ ਗੱਲਾਂ ਕਰਕੇ ਕਈ ਕੰਮ ਛੇੜ ਦਿੱਤੇ ਅਤੇ ਪੁਰਾ ਇੱਕ ਵੀ ਨਹੀਂ ਕੀਤਾ ਗਿਆ। ਸ਼ਹਿਰ ਵਿਚ ਨਾ ਬਰਸਾਤੀ ਪਾਣੀ ਦੀ ਨਿਕਾਸੀ ਹੋ ਪਾ ਰਹੀ ਹੈ, ਨਾ ਹੀ ਹੈਰੀਟੇਜ਼ ਸਟਰੀਟ ਦਾ ਕੰਮ ਚੱਲ ਰਿਹਾ ਹੈ, ਨਾ ਹੀ ਗਲੀਆਂ ਵਿਚ ਤੋੜੇ ਗਏ ਵਾਦਰੇ ਠੀਕ ਕੀਤੇ ਜਾ ਰਹੇ ਹਨ, ਨਾ ਕੇਨਾਲ ਬੇਸ਼ਡ ਟਰੀਟਮੈਂਟ ਦਾ ਕੋਈ ਅਤਾ ਪਤਾ ਹੈ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਬਾਰਿਸ਼ ਬੁਧਵਾਰ ਸਵੇਰੇ ਦੀ ਰੁਕੀ ਹੋਈ ਹੈ ਅਤੇ ਮਹਾਰਾਣੀ ਪ੍ਰਨੀਤ ਕੌਰ 36 ਘੰਟੇ ਬਾਅਦ ਉਥੇ ਦਾ ਦੌਰਾ ਕਰਕੇ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਅਜੇ ਤਾਂ ਬਾਰਿਸ਼ ਨੂੰ ਛਿੱਟ ਪੁੱਟ ਹੀ ਹੋਈ ਹੈ ਅਤੇ ਜੇਕਰ ਬਾਰਿਸ਼ ਮਾਨਸੂਨ ਦੇ ਹਿਬਾਬ ਨਾ ਹੋਈ ਤਾਂ ਕਾਂਗਰਸੀਆਂ ਨੂੰ ਸਫਾਈ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੁਲਾਉਣਾ ਪੈ ਜਾਵੇ।