ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਨੇ ਮਹਿੰਗਾਈ ਵਿਰੁੱਧ ਦਿੱਤਾ ਮੈਮੋਰੰਡਮ
ਜਗਤਾਰ ਸਿੰਘ
ਪਟਿਆਲਾ 15 ਜੁਲਾਈ 2021 : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪਟਿਆਲਾ ਵਿਖੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੀ ਅਗਵਾਈ ਵਿੱਚ ਪੈਟਰੋਲ,ਡੀਜਲ,ਅਤੇ ਘਰੇਲੂ ਵਸਤਾਂ ਦੀਆਂ ਕੀਮਤਾਂ ਵਿੱਚ ਬੇਲੋੜੇ ਵਾਧੇ ਖ਼ਿਲਾਫ਼ ਰੋਸ ਵਜੋਂ ਧਰਨਾ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਵੀ ਦਿੱਤਾ ਗਿਆ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ । ਸੋ਼ਮਣੀ ਅਕਾਲੀ ਦਲ ਸੰਯੁਕਤ ਜ਼ੋਰਦਾਰ ਸ਼ਬਦਾਂ ਵਿਚ ਵਧੀ ਮਹਿੰਗਾਈ ਦੀ ਨਿੰਦਿਆ ਕਰਦਾ ਹੈ । ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੀ ਅਗਵਾਈ ਵਿਚ ਪ੍ਰਦਰਸ਼ਨ ਮਗਰੋਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਵੀ ਭੇਜੇ ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸ: ਤੇਜਿੰਦਰਪਾਲ ਸਿੰਘ ਸੰਧੂ, ਸ: ਨਾਹਰ ਸਿੰਘ, ਜਥੇਦਾਰ ਕਸ਼ਮੀਰ ਸਿੰਘ ਮਵੀ, ਬੀਬੀ ਅਨੁਪਿੰਦਰ ਹੋਰ ਸੰਧੂ, ਸ:ਰਵਿੰਦਰ ਸਿੰਘ ਸ਼ਾਹਪੁਰ, ਸ: ਗੁਰਬਚਨ ਸਿੰਘ ਨਾਨੋਕੀ,ਸ: ਰਣਧੀਰ ਸਿੰਘ ਨਲੀਨਾ, ਸ: ਅਵਤਾਰ ਸਿੰਘ ਸ਼ੇਰਗਿੱਲ, ਸ: ਮਨਜੀਤ ਸਿੰਘ ਮੱਲੇਵਾਲ, ਸ: ਪ੍ਰਿਤਪਾਲ ਸਿੰਘ ਕਾਕੜੀਆ, ਸ: ਪ੍ਰਗਟ ਸਿੰਘ ਸਮਾਣਾ, ਸ: ਸਲਵਿੰਦਰ ਸਿੰਘ ਸ਼ਤਰਾਣਾ, ਸ: ਕੁਲਦੀਪ ਸਿੰਘ ਧਰੇੜੀ, ਸ: ਸੁਰਜਨ ਸਿੰਘ, ਰੰਮੀ ਜੰਡਮੰਡੋਲੀ, ਸ: ਕਰਮਜੀਤ ਸਿੰਘ ਕੋਛੜ, ਸ: ਜਗਰੂਪ ਸਿੰਘ ਚੀਮਾਂ, ਸ: ਤਰਨਜੀਤ ਸਿੰਘ ਸਿੱਧੂ ਅਤੇ ਅਜੈਬ ਸਿੰਘ ਬਠੋਈ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ |