ਪਟਿਆਲਾ: ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਕਮਿਊਨਿਟੀ ਸਿਹਤ ਅਫਸਰਾਂ ਨਾਲ ਮੀਟਿੰਗ
ਜਗਤਾਰ ਸਿੰਘ
- ਪਿੰਡ ਪੱਧਰ ਤੱਕ ਦੇ ਲੋਕਾਂ ਤੱਕ ਪੰਹੁਚਾਈਆਂ ਜਾਣ ਮੁਫਤ ਸਿਹਤ ਸੇਵਾਵਾਂ
- ਪਿੰਡਾਂ ਵਿੱਚ 100 ਪ੍ਰਤੀਸ਼ਤ ਯੋਗ ਨਾਗਰਿਕਾਂ ਦਾ ਕੋਵਿਡ ਟੀਕਾਰਨ ਨੁੰ ਬਣਾਇਆ ਜਾਵੇ ਯਕੀਨੀ।
ਪਟਿਆਲਾ, 14 ਜੁਲਾਈ 2021 - ਪਿੰਡ ਪੱਧਰ ਤੱਕ ਦੇ ਲੋਕਾਂ ਨੁੰ ਸਿਹਤ ਸੇਵਾਵਾਂ ਦੇਣ ਅਤੇ ਪਿੰਡਾਂ ਵਿੱਚ ਯੋਗ ਨਾਗਰਿਕਾਂ ਦੇ 100 ਟੀਕਾਕਰਨ ਨੁੰ ਯਕੀਨੀ ਬਣਾਉਣ ਲਈ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋ ਜਿਲ੍ਹੇ ਦੇ ਤੰਦਰੁਸਤ ਸਿਹਤ ਕੇਂਦਰਾਂ ਵਿੱਚ ਕੰਮ ਕਰਦੇ ਕਮਿਉਨਿਟੀ ਸਿਹਤ ਅਫਸਰਾਂ ਦੀ ਮਾਤਾ ਕੁਸ਼ਲਿਆ ਹਸਪਤਾਲ ਦੇ ਕਾਨਫਰੰਸ ਹਾਲ ਵਿੱਚ ਇੱਕ ਮੀਟਿੰਗ ਕੀਤੀ।ਮੀਟਿੰਗ ਵਿੱਚ ਹਾਜਰ ਕਮਿਉਨਿਟੀ ਸਿਹਤ ਅਫਸਰਾਂ ਨੁੰ ਸੰਬੋੌਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਲੋਕਾਂ ਨੁੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦਾ ਲਾਭ ਅਤੇ ਮੁਫਤ ਸਿਹਤ ਸੇਵਾਵਾਂ ਨੂੰ ਪਿੰਡ ਪੱਧਰ ਤੱਕ ਦੇ ਹਰ ਇਕ ਲੋੜਵੰਦ ਨਾਗਰਿਕ ਤੱਕ ਪੰਹੁਚਾਇਆ ਜਾਵੇ।
ਉਹਨਾਂ ਕਿਹਾ ਕਿ ਕੋਵਿਡ ਦੀ ਤੀਜੀ ਲਹਿਰ ਤੋਂ ਬਚਾਅ ਲਈ ਪਿੰਡਾਂ ਵਿੱਚ ਕੋਵਿਡ ਟੀਕਾਕਰਨ ਦੇ 100 ਟੀਚੇ ਨੂੰ ਪੁੂਰਾ ਕਰਨ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ ਅਤੇ ਕੋਵਿਡ ਲੱਛਣਾਂ ਵਾਲੇ ਮਰੀਜਾਂ ਦੀ ਕੋਵਿਡ ਸੈਂਪਲਿੰਗ ਵਧਾਉਣ ਤੇਂ ਜੋਰ ਦਿੱਤਾ।ਵੱਖ ਵੱਖ ਸਿਹਤ ਪ੍ਰੋਗਰਾਮਾਂ ਦੇ ਦਿੱਤੇ ਟੀਚਿਆਂ ਨੂੰ ਮਿਥੇ ਸਮੇਂ ਵਿੱਚ ਪੂਰਾ ਕਰਨ ਲਈ ਕਿਹਾ ਗਿਆ।ਆਉਣ ਵਾਲੇ ਸਮੇਂ ਵਿੱਚ ਡੇਂਗੁ ਦੀ ਬਿਮਾਰੀ ਨੁੰ ਮੁੱਖ ਰੱਖਦੇ ਹੋਏ ਇਸ ਤੋਂ ਬਚਾਅ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਬੁਖਾਰ ਵਾਲੇ ਕੇਸਾਂ ਦੀ ਜਾਂਚ ਯਕੀਨੀ ਬਣਾਈ ਜਾਵੇ।
ਇਸ ਮੀਟਿੰਗ ਦੋਰਾਣ ਸਿਵਲ ਸਰਜਨ ਅਤੇ ਸਿਹਤ ਪ੍ਰੋਗਰਾਮ ਅਫਸਰਾਂ ਵੱਲੋ ਕਮਿਉਨਿਟੀ ਸਿਹਤ ਅਫਸਰਾਂ ਤੋਂ ਵੱਖ ਵੱਖ ਸਿਹਤ ਪ੍ਰੋਗਰਾਮਾਂ ਦੀਆਂ ਪਾ੍ਰਪਤੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।ਇਸ ਮੀਟਿੰਗ ਦੋਰਾਣ ਜਿਲਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ, ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਡਾ. ਦਿਵਯਜੌਤ ਸਿੰਘ,ਜਿਲ੍ਹਾ ਪ੍ਰੋਗਰਾਮ ਮੈਨੇੇਜਰ ਰਘੁਬੀਰ ਸਿੰਘ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਜਿਲ੍ਹਾ ਬੀ.ਸੀ.ਸੀ.ਕੁਆਰਡੀਨੇਟਰ ਜਸਵੀਰ ਕੌਰ ਅਤੇ 60 ਦੇ ਕਰੀਬ ਸਿਹਤ ਤੰਦਰੁਸਤ ਕੇਦਰਾਂ ਤੋਂ ਆਏ ਕਮਿਉਨਿਟੀ ਸਿਹਤ ਅਫਸਰ ਹਾਜਰ ਸਨ।