ਅਪੰਗ ਬੱਚੀ ਦੇ ਇਲਾਜ ਲਈ ਸ਼੍ਰੋਮਣੀ ਕਮੇਟੀ ਨੇ ਰਾਸ਼ੀ ਦਾ ਚੈੱਕ ਪਰਿਵਾਰ ਨੂੰ ਸੌਪਿਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 13 ਜੁਲਾਈ 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ ਦੇ ਅਖਤਿਆਰੀ ਫੰਡ ਵਿੱਚੋਂ ਹਲਕੇ ਦੇ ਪਿੰਡ ਤੋਤੀ ਦੀ ਇੱਕ ਅਪੰਗ ਬੱਚੀ ਦੇ ਇਲਾਜ ਲਈ ਰਾਸ਼ੀ ਮਨਜ਼ੂਰ ਕੀਤੀ ਗਈ ਹੈ । ਇਸ ਅਾਰਥਿਕ ਸਹਾਇਤਾ ਲਈ ਰਾਸ਼ੀ ਦਾ ਚੈੱਕ ਪਿੰਡ ਤੋਤੀ ਦੇ ਅਕਾਲੀ ਆਗੂ ਸਾਬਕਾ ਚੇਅਰਮੈਨ ਕੱਥਾ ਸਿੰਘ , ਜਥੇ ਅਜੀਤ ਸਿੰਘ ਤੋਤੀ ਤੇ ਬੀਬੀ ਬਲਜੀਤ ਕੌਰ ਕਮਾਲਪੁਰ ਦੀ ਹਾਜਰੀ ਵਿੱਚ ਬੀਬੀ ਮਨਜੀਤ ਕੌਰ ਨੂੰ ਪੰਜਾਬ ਦੀ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਵੱਲੋਂ ਸੌਪਿਆ ਗਿਆ ।
ਇਸ ਸਮੇਂ ਡਾ. ਉਪਿੰਦਰਜੀਤ ਕੌਰ ਨੇ ਛੋਟੀ ਬੱਚੀ ਪ੍ਰਵੀਨ ਕੌਰ ਦੇ ਇਲਾਜ ਲਈ ਚੰਗੇ ਡਾਕਟਰ ਨਾਲ ਗੱਲ ਕਰਕੇ ਹੋਰ ਵੀ ਸਹਾਇਤਾ ਕਰਨ ਦਾ ਵਿਸ਼ਵਾਸ਼ ਦਿੱਤਾ । ਉਨ੍ਹਾਂ ਨਾਲ ਇਸ ਸਮੇਂ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ ,ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ , ਐਡੀਸਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ ਤੇ ਕੁਲਵੰਤ ਸਿੰਘ ਐਡੀਸਨਲ ਮੈਨੇਜਰ , ਗੁਰਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ , ਭੁਪਿੰਦਰ ਸਿੰਘ ਰਿਕਾਰਡ ਕੀਪਰ ਆਦਿ ਵੀ ਸਨ ।