ਕਾਂਗਰਸੀ ਆਗੂ ਬਡਲਾ ਨੇ ਲਗਵਾਏ 'ਕੈਪਟਨ ਇੱਕ ਹੀ ਹੁੰਦਾ ਹੈ' ਦੇ ਫਲੈਕਸ
ਅਮਰਗੜ੍ਹ, 23 ਜੂਨ 2021 - ਕੈਪਟਨ ਅਮਰਿੰਦਰ ਸਿੰਘ ਦਾ ਡਟ ਕੇ ਵਿਰੋਧ ਕਰਨ ਵਾਲੇ ਹਲਕਾ ਅਮਰਗੜ੍ਹ ਤੋ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਹਲਕਾ ਅਮਰਗੜ੍ਹ ਵਿੱਚ "ਕੈਪਟਨ ਇੱਕ ਹੀ ਹੁੰਦਾ ਹੈ" ਦੇ ਫਲੈਕਸ ਲਾਏ ਗਏ ਹਨ। ਇਹ ਫਲੈਕਸ ਹਲਕਾ ਅਮਰਗੜ੍ਹ ਤੋ ਕਾਂਗਰਸੀ ਆਗੂ ਪ੍ਰਿਤਪਾਲ ਕੌਰ ਬਡਲਾ (ਸਟੇਟ ਕੋਆਰਡੀਨੇਟਰ ਪੰਜਾਬ ਮਹਿਲਾ ਕਾਂਗਰਸ) ਨੇ ਹਲਕਾ ਅਮਰਗੜ੍ਹ ਦੇ ਪਿੰਡ ਪਿੰਡ 'ਚ ਲਗਵਾਏ ਹਨ।
ਬੀਬੀ ਪ੍ਰਿਤਪਾਲ ਕੌਰ ਬਡਲਾ (ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ) ਜੋ ਕਿ ਹਾਈਕਮਾਨ ਦੇ ਅਤਿ ਨਜਦੀਕੀ ਹਨ ਅਤੇ ਕੈਪਟਨ ਧੜੇ ਨਾਲ ਸੰਬੰਧਤ ਹਨ ਵੱਲੋਂ ਹਲਕੇ ਵਿੱਚ ਕੈਪਟਨ ਦੇ ਫਲੈਕਸ ਲਗਵਾਉਣਾ ਹਲਕਾ ਅਮਰਗੜ੍ਹ ਵਿੱਚ ਹੋ ਰਹੇ ਬਦਲਾਅ ਦਾ ਇਸ਼ਾਰਾ ਕਰ ਰਿਹਾ ਹੈ। ਬੀਬੀ ਪ੍ਰਿਤਪਾਲ ਕੌਰ ਬਡਲਾ ਹਲਕਾ ਅਮਰਗੜ੍ਹ ਤੋ ਕਾਂਗਰਸ ਦੀ ਟਿਕਟ ਦੇ ਮਜਬੂਤ ਦਾਅਵੇਦਾਰ ਹਨ।