ਲੁਧਿਆਣਾ ਵਿਚ ਔਰਤ ਦੇ ਕਤਲ ਦੀ ਗੁੱਥੀ ਸੁਲਝੀ,ਪੇਰੋਲ 'ਤੇ ਆਏ ਕੈਦੀ ਵੱਲੋਂ ਦਿੱਤਾ ਗਿਆ ਸੀ ਘਟਨਾ ਨੂੰ ਅੰਜਾਮ
ਲੁਧਿਆਣਾ,17 ਮਈ,2021: ਥਾਣਾ ਜਮਾਲਪੁਰ ਇਲਾਕੇ ਵਿਚ ਹੋਏ ਕਤਲ ਕੇਸ ਨੂੰ ਪੁਲਿਸ ਨੇ ਸੁਲਝਾਅ ਲਿਆ। ਜੈਨ ਕਲੋਨੀ ਵਿਚ ਰਹਿਣ ਵਾਲੀ ਔਰਤ ਦਾ ਕਾਤਲ ਪੇਂਟਰ ਨਿਕਲਿਆ। ਜੋ ਕਤਲ ਕੇਸ ਵਿਚ ਉਮਰਕੈਦ ਦੀ ਸਜ਼ਾ ਭੁਗਤ ਰਿਹਾ ਸੀ ਤੇ ਕੋਰੋਨਾ ਦੇ ਕਾਰਨ ਪੇਰੋਲ ਤੇ ਸੀ। ਬੀਤੇ ਦਿਨੀਂ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਜੈਨ ਕਲੋਨੀ ਵਿਚ ਰਹਿਣ ਵਾਲੀ ਮੇਗਾ ਮਲਹੋਤਰਾ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕਰਦਿਆਂ ਮੁਲਜ਼ਮ ਨੂੰ ਯੂਪੀ ਤੋਂ ਗ੍ਰਿਫ਼ਤਾਰ ਕੀਤਾ।। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਲੱਗ ਅਲੱਗ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਖੰਗਾਲੀ ਗਈ ਤਾਂ ਘਰ ਵਿਚ ਪੇਂਟ ਕਰਨ ਆਏ ਵਿਅਕਤੀ ਤੇ ਸ਼ੱਕ ਜ਼ਾਹਿਰ ਹੋਇਆ। ਜਿਸ ਤੋਂ ਬਾਅਦ ਪੁਲਿਸ ਉਸਦੇ ਘਰ ਪਹੁੰਚੀ ਤਾਂ ਪੁੱਛਤਾਛ ਵਿਚ ਪਤਾ ਚੱਲਿਆ ਕਿ ਉਸ ਵਿਅਕਤੀ ਦੀ ਪੈਸਿਆਂ ਲਈ ਨੀਅਤ ਖਰਾਬ ਹੋ ਗਈ ਸੀ। ਪੈਸਿਆਂ ਦੇ ਕਾਰਨ ਹੀ ਉਸਨੇ ਔਰਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਚੋਰੀ ਕੀਤੇ ਗਏ 5000 ਵੀ ਬਰਾਮਦ ਕਰ ਲਏ ਨੇ। ਗ੍ਰਿਫ਼ਤਾਰ ਕੀਤਾ ਗਏ ਵਿਅਕਤੀ ਖਿਲਾਫ ਪਹਿਲਾਂ ਵੀ ਮੌਡਲ ਟਾਊਨ ਥਾਣੇ ਵਿਚ ਮਾਮਲਾ ਦਰਜ ਹੈ।