ਚੰਡੀਗੜ੍ਹ, 15 ਮਈ 2021 - ਸਿੱਧੂ ਜੋੜੇ ਦੇ ਕਰੀਬੀਆਂ 'ਤੇ ਹੁਣ ਵਿਜ਼ੀਲੈਂਸ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਹੈ। ਨਿਊਜ਼-18 ਦੀ ਖ਼ਬਰ ਮੁਤਾਬਕ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦੇ ਕਰੀਬੀਆਂ 'ਤੇ ਵਿਜ਼ੀਲੈਂਸ ਲੈਂਡ ਡੀਲ ਦੇ ਪ੍ਰਾਜੈਕਟ ਸਬੰਧੀ ਵਿੱਤੀ ਗੜਬੜੀਆਂ ਦੀ ਪੜਤਾਲ ਕਰ ਰਹੀ ਹੈ।
ਰਿਪੋਰਟ ਮੁਤਾਬਕ ਰੁਪਿੰਦਰ ਉਰਫ ਬਨੀ ਸੰਧੂ, ਜੋ ਸਿੱਧੂ ਦੇ ਸਾਬਕਾ ਓ.ਐਸ.ਡੀ. ਰਹੇ ਨੇ ਅਤੇ ਸਿੱਧੂ ਦੇ ਕੈਬਿਨੇਟ ਮੰਤਰੀ ਮੌਕੇ ਮਹਿਕਮੇ 'ਚ ਸਰਗਰਮ ਰਿਹਾ ਸੀ। ਉਸ 'ਤੇ ਵੱਡੇ ਕਮਰਸ਼ੀਅਲ ਪ੍ਰਾਜੈਕਟਾਂ, ਸੀ.ਐਲ.ਯੂ ਫਾਇਲਾਂ ਨੂੰ ਮਨਜ਼ੂਰੀ ਦੇਣਾ, ਜ਼ੀਰਕਪੁਰ ਤੇ ਡੇਰਾਬੱਸੀ, ਨਯਾਗਾਉਂ 'ਚ ਵੱਡੇ ਬਿਲਡਰਾਂ ਨਾਲ ਡੀਲਾਂ ਸਬੰਧੀ ਗੜਬੜੀਆਂ ਦੀਆਂ ਫਾਇਲਾਂ ਹੁਣ ਵਿਜ਼ੀਲੈਂਸ ਨੇ ਖੋਲ੍ਹੀਆਂ ਨੇ।
ਉਥੇ ਹੀ ਗੌਰਵ ਵਾਸੂਦੇਵਾ, ਜੋ ਨਵਜੋਤ ਕੌਰ ਸਿੱਧੂ ਦਾ ਨਿੱਜੀ ਪੀ.ਏ ਹੈ, 'ਤੇ ਪ੍ਰਾਜੈਕਟਾਂ ਨੂੰ ਨਿਯਮਾਂ ਖਿਲਾਫ ਮਨਜ਼ੂਰੀ ਦੇਣ ਦੀ ਭੂਮਿਕਾ, ਅੰਮ੍ਰਿਤਸਰ 'ਚ ਨਿਯਮਾਂ ਖਿਲਾਫ ਜਾ ਕੇ ਬੂਥ ਹਾਸਲ ਕੀਤੇ, ਬਜ਼ਾਰ ਕੀਮਤ ਤੋਂ ਘੱਟ ਭਾਅ 'ਚ ਬੂਥ ਹਾਸਲ ਕੀਤੇ। ਬੂਥ ਕਿਰਾਏ 'ਤੇ ਲੈ ਕੇ ਅੱਗੇ ਕਿਰਾਏ 'ਤੇ ਦੇ ਦਿੱਤੇ, ਸਸਤੇ ਭਾਅ 'ਤੇ ਇਸ਼ਤਿਹਾਰਬਾਜ਼ੀ ਦਾ ਟੈਂਡਰ, ਨਵਜੋਤ ਕੌਰ ਸਿੱਧੂ ਦੇ ਦੂਜੇ ਪੀ.ਏ ਨਾਲ ਕੰਸਟ੍ਰਕਸ਼ਨ ਬਿਜ਼ਨੈੱਸ ਸ਼ੁਰੂ ਕਰਨ ਜਿਹੇ ਇਲਜ਼ਾਮ ਲੱਗੇ ਨੇ।
ਅੰਮ੍ਰਿਤਸਰ ਐਸ.ਐਸ.ਪੀ ਵਿਜ਼ੀਲੈਂਸ ਪਰਮਪਾਲ ਸਿੰਘ, ਚੰਡੀਗੜ੍ਹ ਦੇ ਵਿਜ਼ੀਲੈਂਸ ਦਫਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਇਸ ਸਾਰੀ ਤਫਤੀਸ਼ ਬਾਰੇ ਕੁਝ ਵੀ ਦੱਸਣ ਤੋਂ ਫਿਲਹਾਲ ਮਨ੍ਹਾ ਕਰ ਦਿੱਤਾ। ਪਰ ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਵੀ ਡਾਕੂਮੈਂਟ ਨੇ ਉਹ ਆਪਣੇ ਸੀਨੀਅਰਾਂ ਨੂੰ ਦੇਣਗੇ।