ਕੈਨੇਡਾ : ਬਰਨਬੀ ਸ਼ੂਟਿੰਗ ’ਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਹੋਈ ਸ਼ਨਾਖ਼ਤ
ਵੈਂਕੂਵਰ, 15 ਮਈ, 2021: ਕੈਕਟਸ ਕਲੱਬ ਪਾਰਕਿੰਗ ਵਿਚ ਗੈਂਗਵਾਰ ਦੇ ਨਤੀਜੇ ਵਜੋਂ ਹੋਈ ਸ਼ੂਟਿੰਗ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਸ਼ਨਾਖ਼ਤ 23 ਸਾਲਾ ਜਸਕੀਰਤ ਕਾਲਕਟ ਵਜੋਂ ਹੋਈ ਹੈ।
ਸਾਰਜੈ਼ਟ ਫਰੈਂਕ ਜੰਗ ਬਰਨਬੀ ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ ਤੇ ਪੁਲਿਸ ਨੇ ਮਾਮਲੇ ਵਿਚ ਲੋਕਾਂ ਤੋਂ ਸਹਿਯੋਗ ਮੰਗਿਆ ਹੈ।
ਬਰਨਬੀ ਆਰ ਸੀ ਐਮ ਪੀ ਦੇ ਮੁਤਾਬਕ ਇਸਨੂੰ ਜਦੋਂ ਬਹੁਤ ਸਾਰੀਆਂ ਕਾਲਾਂ ਆਈਆਂ ਤਾਂ ਟੀਮ ਬਰਨਬੀ ਮਾਰਕਿਟ ਕਰੋਸਿੰਗ ਵਿਖੇ ਕੈਕਟੱਸ ਕਲੱਬ ਨੇੜੇ ਪਹੁੰਚੀ ਜਿਥੇ ਜਸਕੀਰਤ ਕਾਲਕਟ ਜ਼ਖ਼ਮੀ ਸੀ ਪਰ ਜਲਦੀ ਹੀ ਮਰ ਗਿਆ ਤੇ ਇਕ ਨੌਜਵਾਨ ਲੜਕੀ ਸਮੇਤ ਦੋ ਫੱਟੜ ਪਾਏ ਗਏ ਜਿਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਵੈਂਕੂਵਰ ਸਨ ਦੀ ਰਿਪੋਰਟ ਮੁਤਾਬਕ ਇਹ ਸ਼ੂਟਿੰਗ ਵੈਂਕੂਵਰ ਕੌਮਾਂਤਰੀ ਹਵਾਈ ਅੱਡੇ ’ਤੇ ਸ਼ੂਟਿੰਗ ਦੌਰਾਨ 28 ਸਾਲਾ ਕਰਮਨ ਗਰੇਵਾਲ ਦੀ ਕੀਤੀ ਗਈ ਹੱਤਿਆ ਦਾ ਬਦਲਾ ਲੈਣ ਲਈ ਕੀਤੀ ਗਈ ਸੀ। ਬਰਨਬੀ ਸ਼ੂਟਿੰਗ ਵਿਚ ਫੱਟੜ ਹੋਈ ਕੁੜੀ ਪਹਿਲਾਂ ਆਰ ਸੀ ਐਮ ਪੀ ਦੇ ਕ੍ਰਿਮੀਨਲ ਇੰਟੈਲੀਜੈਂਸ ਸੈਂਟਰ ਵਿਚ ਕਲਰਕ ਵਜੋਂ ਕੰਮ ਕਰਦੀ ਸੀ। ਉਸਨੇ ਇਕ ਸਾਲ ਪਹਿਲਾਂ ਕੰਮ ਛੱਡਾ ਦਿੱਤਾ ਸੀ ਤੇ ਹੁਣ ਗੈਂਗਵਾਰ ਨਾਲ ਜੁੜੀ ਹੋਈਸੀ ਜਿਸ ਤੋਂ ਉਸਦਾ ਫੋਰਸ ਵਿਚ ਕੰਮ ਕਰਦਾ ਰਿਸ਼ਤੇਦਾਰ ਦੁਖੀ ਸੀ ਤੇ ਇਹ ਸਭ ਛੱਡਣ ਲਈ ਉਸਨੂੰ ਕਹਿੰਦਾ ਰਹਿੰਦਾ ਸੀ।