ਪਾਠ ਕਰਦੇ ਗ੍ਰੰਥੀ ਸਿੰਘ ਨੇ ਲਏ ਆਖਰੀ ਸਾਹ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 14 ਮਈ 2021 - ਘੱਲੇ ਆਵੈ ਨਾਨਕਾ ਸਦੇ ਉਠਿ ਜਾਹਿ…ਦੇ ਮਹਾਂਵਾਕਾਂ ਅਨੁਸਾਰ ਸੁਲਤਾਨਪੁਰ ਲੋਧੀ ਦੇ ਪਿੰਡ ਲੋਧੀਵਾਲ ਵਿਚ ਅਜੀਬ ਘਟਨਾ ਵਾਪਰੀ। ਇੱਥੇ ਪਿਛਲੇ 19 ਸਾਲ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਭਾਈ ਸੁਖਜਿੰਦਰ ਸਿੰਘ ਵਾਟਾਂਵਾਲੀ ਪਾਠ ਕਰਦੇ ਹੋਏ ਹੀ ਗੁਰੂ ਚਰਨਾ ‘ਚ ਜਾ ਬਿਰਾਜੇ । ਗ੍ਰੰਥੀ ਸਿੰਘ ਦੀ ਇਸ ਮੌਤ ਨੂੰ ਦੇਖ ਕੇ ਇਲਾਕੇ ਦਾ ਹਰ ਇਕ ਵਿਅਕਤੀ ਹੈਰਾਨ ਰਹਿ ਗਿਆ।
ਉਨ੍ਹਾਂ ਦੀ ਇਸ ਅਚਾਨਕ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਹੈ। ਸਾਬਕਾ ਸਰਪੰਚ ਹਰਭਜਨ ਸਿੰਘ, ਤਰਸੇਮ ਸਿੰਘ ਆੜ੍ਹਤੀ, ਚਰਨ ਸਿੰਘ ਲੋਧੀਵਾਲ ਆੜ੍ਹਤੀ, ਬਲਵਿੰਦਰ ਸਿੰਘ ਜਰਮਨ, ਮਹਿੰਦਰ ਸਿੰਘ ਜਰਮਨ, ਲਾਇਨ ਰਣਜੀਤ ਸਿੰਘ ਤੇ ਸੁਖਮਨਜੋਤ ਸਿੰਘ ਜੋਸਨ ਆਦਿ ਨਗਰ ਵਾਸੀਆਂ ਨੇ ਭਾਈ ਸੁਖਜਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।