ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਾਰਨਾਮਾ, ਸੜਕ 'ਤੇ ਖੜ੍ਹੀ ਰੇਹੜੀ ਤੋਂ ਆਂਡਾ ਚੋਰੀ ਕਰਦੇ ਦੀ ਵੀਡੀਓ ਵਾਇਰਲ
ਚੰਡੀਗੜ੍ਹ, 13 ਮਈ 2021 - ਸੋਸ਼ਲ ਮੀਡੀਆ 'ਤੇ ਇੱਕ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਇੱਕ ਸੜਕ 'ਤੇ ਖੜ੍ਹੀ ਰੇਹੜੀ ਤੋਂ ਆਂਡੇ ਚੋਰੀ ਕਰ ਰਿਹਾ ਹੈ। ਜਿਸ ਤੋਂ ਬਾਅਦ ਜਦੋਂ ਉਸ ਰੇਹੜੀ ਦਾ ਮਾਲਕ ਆਪਣੀ ਰੇਹੜੀ ਕੋਲ ਆ ਜਾਂਦਾ ਹੈ ਤਾਂ ਉਕਤ ਮੁਲਜ਼ਮ ਉੱਥੋਂ ਚਲਿਆ ਜਾਂਦਾ ਹੈ ਅਤੇ ਇੱਕ ਆਟੋ 'ਚ ਬੈਠ ਕੇ ਚਲਿਆ ਜਾਂਦਾ ਹੈ।