ਸੁਖਬੀਰ ਦਾ ਜਾਖੜ ਨੂੰ ਖੁੱਲ੍ਹਾ ਚੈਲੰਜ, ਅਬੋਹਰ ਤੋਂ ਮੇਰੇ ਨਾਲ ਚੋਣ ਲੜੇ
ਚੰਡੀਗੜ੍ਹ, 13 ਮਈ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸੁਨੀਲ ਜਾਖੜ ਨੂੰ ਖੁੱਲ੍ਹਾ ਚੈਲੰਜ ਕੀਤਾ ਗਿਆ ਹੈ ਕਿ ਉਹ ਅਬੋਹਰ ਤੋਂ ਉਸ ਨਾਲ ਚੋਣ ਲੜੇ, ਨਾਲ ਹੀ ਸੁਖਬੀਰ ਨੇ ਕਿਹਾ ਕਿ ਜਾਖੜ 'ਚ ਹਿੰਮਤ ਹੀ ਨਹੀਂ ਉਹ ਪਹਿਲਾਂ ਹੀ ਭੱਜ ਜਾਣਗੇ। ਇਸ ਤੋਂ ਪਹਿਲਾਂ ਸਾਬਕਾ ਕਾਂਗਰਸੀ ਐਮ.ਐਲ.ਏ ਡਾ.ਮਹਿੰਦਰ ਰਿਣਵਾ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਅਤੇ ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਜਾਖੜ ਦੇ ਹਲਕੇ ਦੇ ਸਾਰੇ ਹੀ ਪਾਰਟੀ ਮੈਂਬਰ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਹਨ ਅਤੇ ਕਈ ਪਹਿਲਾਂ ਹੀ ਸ਼ਾਮਿਲ ਹੋ ਚੁੱਕੇ ਹਨ।