ਸੁਰਜੀਤ ਬਾਬਾ ਦਾ ਨਗਰ ਕੌਂਸਲ ਦਾ ਪ੍ਰਧਾਨ ਬਣਨਾ ਲੋਕਾਂ ਲਈ ਫਾਇਦੇਮੰਦ - ਗੁਰਦੀਪ ਡੇਲਿਆਂਵਾਲੀ
ਜੈਤੋ, 9 ਮਈ 2021 - ਜੈਤੋ ਨਗਰ ਕੌਂਸਲ ਦੀ ਪ੍ਰਧਾਨਗੀ ਉੱਪਰ ਕਿੱਕੀ ਢਿੱਲੋਂ ਧੜੇ ਦੇ ਸੁਰਜੀਤ ਸਿੰਘ ਬਾਬਾ ਦੇ ਕਾਬਜ ਹੋਣ ਨਾਲ ਉਹਨਾਂ ਦੇ ਸਮਰਥਕਾਂ ਦਾ ਉਤਸ਼ਾਹ ਅਤੇ ਜੋਸ਼ ਸੱਤਵੇਂ ਅਸਮਾਨ ਉੱਪਰ ਹੈ। ਸੁਰਜੀਤ ਸਿੰਘ ਬਾਬਾ ਦਾ ਨਗਰ ਕੌਂਸਲ ਦਾ ਪ੍ਰਧਾਨ ਬਣਨਾ ਆਮ ਲੋਕਾਂ ਲਈ ਫਾਇਦੇਮੰਦ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸੀ ਆਗੂ ਅਤੇ ਸਰਪੰਚ ਗੁਰਬਿੰਦਰ ਕੌਰ ਦੇ ਬੇਟੇ ਗੁਰਦੀਪ ਸਿੰਘ ਡੇਲਿਆਂਵਾਲੀ ਨੇ ਕੀਤਾ।
ਉਹਨਾਂ ਕਿਹਾ ਕਿ ਹਮੇਸ਼ਾ ਤੋਂ ਜੈਤੋ ਨਗਰ ਕੌਂਸਲ ਦੀ ਪ੍ਰਧਾਨਗੀ ਧਨਾਢਾਂ ਕੋਲ ਰਹੀ ਹੈ ਜਿੰਨ੍ਹਾਂ ਆਮ ਲੋਕਾਂ ਨੂੰ ਆਉਂਦੀਆਂ ਸਮੱਸਿਆਵਾਂ ਅਤੇ ਜੈਤੋ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ।ਬਾਬਾ ਜੈਤੋ ਦਾ ਇੱਕ ਆਮ ਨਾਗਰਿਕ ਹੈ ਅਤੇ ਜਮੀਨ ਨਾਲ ਜੁੜਿਆ ਹੋਇਆ ਲੀਡਰ ਹੈ। ਉਹਨਾਂ ਕਿਹਾ ਕਿ ਸੁਰਜੀਤ ਸਿੰਘ ਬਾਬਾ ਜੈਤੋ ਦੀ ਨਿੱਕੀ ਤੋਂ ਨਿੱਕੀ ਸਮੱਸਿਆ ਤੋਂ ਵਾਕਫ ਹੈ ਅਤੇ ਉਸ ਕੋਲ ਹਰ ਸਮੱਸਿਆ ਦੇ ਹੱਲ ਲਈ ਰੋਡ-ਮੈਪ ਵੀ ਹੈ।ਜਿੱਥੋਂ ਤੱਕ ਜੈਤੋ ਦੇ ਵਿਕਾਸ ਲਈ ਫੰਡਾਂ ਦੀ ਜਰੂਰਤ ਹੋਵੇਗੀ। ਉਹ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨਹੀਂ ਆਉਣ ਦੇਣਗੇ।ਬਾਬੇ ਦੀ ਯੁਵਰਾਜ ਰਣਇੰਦਰ ਨਾਲ ਨੇੜਤਾ ਵੀ ਜੈਤੋ ਦੇ ਵਿਕਾਸ ਲਈ ਲੋੜੀਂਦੇ ਫੰਡਾਂ ਦੀ ਪੂਰਤੀ ਲਈ ਸਹਾਇਕ ਹੋਵੇਗੀ।