ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਰੇਗੀ ਦੁਕਾਨਦਾਰਾਂ ਦੀ ਮਦਦ ਕਦੋਂ ਤੇ ਕਿਵੇਂ ਜਾਣੋਂ
ਜੀ ਐਸ ਪੰਨੂ
ਪਟਿਆਲਾ 6 ਮਈ 2021 - ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਪਟਿਆਲਾ ਦੇ ਪਿੰਡ ਸ਼ੰਕਰ ਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਮੀਟਿੰਗ ਵਿੱਚ ਰਣਜੀਤ ਸਿੰਘ ਨੇ ਦੱਸਿਆ ਕਿ 8ਮਈ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਸ਼ਹਿਰਾਂ, ਕਸਬੇ, ਅਤੇ ਪਿੰਡਾਂ ਵਿੱਚ ਕਰੋਨਾ ਦੇ ਨਾਂ ਹੇਠ ਪ੍ਰਸ਼ਾਸਨ ਵੱਲੋਂ ਜੋ ਦੁਕਾਨਾਂ ਜ਼ਬਰਦਸਤੀ ਬੰਦ ਕਰਵਾਈਆਂ ਜਾਂਦੀਆਂ ਹਨ ਨੂੰ ਖੁਲਵਾਉਣ ਲਈ ਦੁਕਾਨਦਾਰਾਂ ਦੀ ਮਦਦ ਕੀਤੀ ਜਾਵੇਗੀ।
ਮੀਟਿੰਗ ਨੂੰ ਗੁਰਨਾਮ ਸਿੰਘ ਮਿਢੈਠਲ, ਭੁਪਿੰਦਰ ਸਿੰਘ, ਸੁਰਿੰਦਰ ਕੱਕਰਾਲਾ,ਜੋਬਨ ਕੋਲੀ, ਇੰਦਰ ਮੋਹਣ, ਸੁਰਿੰਦਰ ਗੋਸਪੁਰ,ਨੇ ਸੰਬੋਧਨ ਕੀਤਾ। ਮੀਟਿੰਗ ਤੋਂ ੳਪਰੰਤ ਪਿੰਡ ਸ਼ੰਕਰ ਪੁਰ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਦੀ ਚੋਣ ਕੀਤੀ ਗਈ।ਜਿਸ ਵਿਚ ਹੇਠ ਲਿਖੇ ਆਉਦੇ ਦਾਰਾਂ ਦੀ ਚੋਣ ਕੀਤੀ ਗਈ ਭੁਪਿੰਦਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਖਜਾਨਚੀ , ਸੁਰਿੰਦਰ ਸਿੰਘ ਜਰਨਲ ਸਕੱਤਰ, ਮਨਦੀਪ ਸਿੰਘ, ਬਲਕਾਰ ਸਿੰਘ, ਪ੍ਰਗਟ ਸਿੰਘ ਮੁਖਵਿੰਦਰ ਸਿੰਘ ਰਣਜੀਤ ਸਿੰਘ, ਜਗਦੇਵ ਸਿੰਘ,ਹਰਮਨ ਸਿੰਘ ਪ੍ਰਤਾਪ ਸਿੰਘ ਆਹੁਦੇ ਦਾਰ ਨਿਯੁਕਤ ਕੀਤੇ ਗਏ।