ਪਟਿਆਲਾ ਪੁਲਿਸ ਨੇ ਫ਼ਰਾਰ ਕਿਹੜੇ ਕੈਂਦੀ ਨੂੰ ਕਿਵੇਂ ਫੜਿਆ, ਕੀ ਮਿਲੀ ਵੱਡੀ ਕਾਮਯਾਬੀ ?
ਜੀ ਐਸ ਪੰਨੂ
ਪਟਿਆਲਾ, 6 ਮਈ ,2021 - ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਟਿਆਲਾ ਪੁਲਿਸ ਅਤੇ ਕਪੂਰਥਲਾ ਪੁਲਿਸ ਵੱਲੋਂ ਜੁਆਂਇੰਟ ਅਪਰੇਸ਼ਨ ਕਰਦੇ ਹੋਏ ਕੁੱਝ ਦਿਨ ਪਹਿਲਾਂ ਕੇਂਦਰੀ ਜ਼ੇਲ੍ਹ ਪਟਿਆਲਾ ਵਿਚੋਂ ਫਰਾਰ ਕੈਦੀ ਇੰਦਰਜੀਤ ਸਿੰਘ ਧਿਆਨਾ ਨੂੰ 05/05/2021 ਨੂੰ ਪਿੰਡ ਰਾਣੀਪੁਰ ਕੰਬੋਆ ਜ਼ਿਲ੍ਹਾ ਕਪੂਰਥਲਾ ਤੋਂ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ।
ਐਸ ਐਸ ਪੀ ਪਟਿਆਲਾ ਬਿਕਰਮ ਦੁੱਗਲ ਨੇ ਦੱਸਿਆ ਕਿ ਮਿਤੀ 28/04/2021 ਨੂੰ ਜੇਲ੍ਹ ਵਿਭਾਗ ਵੱਲੋਂ ਇਤਲਾਹ ਮਿਲੀ ਸੀ ਕਿ ਕੈਦੀ ਇੰਦਰਜੀਤ ਸਿੰਘ ਉਰਫ ਧਿਆਨਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰਾਣੀਪੁਰ ਕੰਬੋਆ ਥਾਣਾ ਰਾਵਲਪਿੰਡੀ ਜ਼ਿਲਾਂ ਕਪੂਰਥਲਾ, ਕੈਦੀ ਸ਼ੇਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਵਾਣੀਕੇ ਥਾਣਾ ਲੋਪੋਕੇ ਜ਼ਿਲਾਂ ਅੰਮ੍ਰਿਤਸਰ ਅਤੇ ਹਵਾਲਾਤੀ ਜਸਪ੍ਰੀਤ ਸਿੰਘ ਉਰਫ ਨੂਪੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਡਾਢੀ ਥਾਣਾ ਕੀਰਤਪੁਰ ਸਾਹਿਬ ਜ਼ਿਲਾਂ ਰੂਪਨਗਰ ਜੋ ਕਿ ਕੇਂਦਰੀ ਜੇਲ੍ਹ ਪਟਿਆਲਾ ਦੀ ਕੋਰਟੀਨਾ ਬੈਰਕ ਨੰਬਰ 02 ਦੀ ਚੌਕੀ ਨੰਬਰ 09 ਵਿੱਚ ਬੰਦ ਸਨ ਤਾਂ ਮਿਤੀ 28/04/2021 ਨੂੰ ਸਵੇਰ ਦੇ ਸਮੇਂ ਜ਼ੇਲ੍ਹ ਦੀ ਬੰਦੀ ਖੋਲਣ ਸਮੇਂ ਪਤਾ ਲੱਗਾ ਕਿ ਤਿੰਨ ਕੈਂਦੀ ਪਾੜ ਲਗਾਕੇ, ਕੇਂਦਰੀ ਜੇਲ ਪਟਿਆਲਾ ਵਿਚੋਂ ਫਰਾਰ ਹੋ ਗਏ ਸਨ। ਜਿਸ ਸਬੰਧੀ ਮੁਕੱਦਮਾ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ।
ਦੁੱਗਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਪਟਿਆਲਾ ਤੋਂ ਫਰਾਰ ਹੋਏ ਸ਼ੇਰ ਸਿੰਘ ਕਤਲ ਕੇਸ ਦੀ ਸਜ਼ਾ ਕੱਟ ਰਿਹਾ ਸੀ। ਇੰਦਰਜੀਤ ਸਿੰਘ ਉਰਫ ਧਿਆਨਾ ਦੇ ਖਿਲਾਫ ਜ਼ਿਲਾਂ ਕਪੂਰਥਲਾ ਦੇ ਵੱਖ-ਵੱਖ ਥਾਣਿਆਂ ਵਿੱਚ ਕਰੀਬ 12 ਮੁਕੱਦਮੇ, ਐਨ.ਡੀ.ਪੀ.ਐਸ. ਐਕਟ, ਲੁੱਟ-ਖੋਹ, ਚੋਰੀਆਂ ਆਦਿ ਜੁਰਮਾਂ ਦੇ ਦਰਜ ਸਨ ਅਤੇ ਜਸਪ੍ਰੀਤ ਸਿੰਘ ਉਰਫ ਨੂਪੀ ਦੇ ਖਿਲਾਫ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਏਰੀਆ ਵਿੱਚ ਹੋਏ ਕਤਲ ਦੇ ਕੇਸ ਅਤੇ ਜੇਲ੍ਹ ਵਿੱਚ ਮੋਬਾਇਲ ਫੋਨ ਦੀ ਵਰਤੋਂ ਕਰਨਾ ਅਤੇ ਝਗੜੇ ਸਬੰਧੀ 02 ਮੁਕੱਦਮੋ ਥਾਣਾ ਤ੍ਰਿਪੜੀ ਜ਼ਿਲਾਂ ਪਟਿਆਲਾ ਵਿਖੇ ਦਰਜ ਹਨ। ਸ਼ੇਰ ਸਿੰਘ ਅਤੇ ਇੰਦਰਜੀਤ ਸਿੰਘ ਉਰਫ ਧਿਆਨਾ ਨੂੰ ਬਠਿੰਡਾ ਜੇਲ੍ਹ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਤਬਦੀਲ ਕੀਤਾ ਗਿਆ ਸੀ। ਇਸ ਕੇਸ ਵਿੱਚ ਵਰੁਣ ਸ਼ਰਮਾਂ ਕਪਤਾਨ ਪੁਲਿਸ, ਸਿਟੀ ਪਟਿਆਲਾ, ਅਤੇ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ, ਦੀਇੰਨਵੈਸਟੀਗੇਸਨ ਪਟਿਆਲਾ, ਕ੍ਰਿਸ਼ਨ ਕੁਮਾਰ ਪਾਥੇ . ਉਪ ਕਪਤਾਨ ਪੁਲਿਸ, ਡਿਟੈਕਟਿਵ, ਪਟਿਆਲਾ, ਸੋਰਭ ਜਿੰਦਲ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਿਟੀ-2 ਪਟਿਆਲਾ, ਜਸਵਿੰਦਰ ਸਿੰਘ ਟਿਵਾਣਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਘਨੋਰ, ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ. ਪਟਿਆਲਾ ਅਤੇ ਮੁੱਖ ਅਫਸਰ ਥਾਣਾ ਤ੍ਰਿਪੜੀ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।
ਪੁਲਿਸ ਮੁੱਖੀ ਨੇ ਦੱਸਿਆ ਕਿ ਇਸ ਟੀਮ ਵੱਲੋਂ ਵੱਖ-ਵੱਖ ਐਗਲਾਂ ਤੋਂ ਤਫਤੀਸ਼ ਸ਼ੁਰੂ ਕੀਤੀ ਗਈ, ਜੇਲ੍ਹ ਵਿੱਚ ਬੰਦ ਕੈਦੀ ਸ਼ੇਰ ਸਿੰਘ, ਇੰਦਰਜੀਤ ਸਿੰਘ ਉਰਫ ਧਿਆਨਾ ਅਤੇ ਹਵਾਲਾਤੀ ਜਸਪ੍ਰੀਤ ਸਿੰਘ ਉਰਫ ਨੂਪੀ ਦੇ ਖਿਲਾਫ ਦਰਜ ਹੋਏ ਕੇਸਾਂ ਦੀ ਪੜਤਾਲ ਕੀਤੀ ਗਈ ਅਤੇ ਜੇਲ੍ਹ ਵਿੱਚ ਇਹਨਾਂ ਦੀਆਂ ਮੁਲਾਕਾਤਾਂ ਕਰਨ ਵਾਲਿਆਂ, ਮੇਲ-ਮਿਲਾਪੀਆਂ ਪਰ ਖੁਫੀਆਂ ਤੌਰ ਪਰ ਨਿਗਰਾਨੀ ਸ਼ੁਰੂ ਕੀਤੀ ਗਈ ਅਤੇ ਦੋਸ਼ੀਆਂ ਦੇ ਐਲ.ਓ.ਸੀ. ਅਤੇ ਇਸ਼ਤਿਹਾਰ ਜਾਰੀ ਕੀਤੇ ਗਏ। ਦੋਸ਼ੀਆਂ ਦੀ ਭਾਲ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਆਦਿ ਵਿੱਚ ਇਹਨਾਂ ਦੇ ਟਿਕਾਣਿਆਂ ਪਰ ਘੋਖ ਅਪਰੇਸ਼ਨ ਅਤੇ ਛਾਪੇਮਾਰੀ ਕਰਨੀ ਸ਼ੁਰੂ ਕੀਤੀ ਗਈ।
ਪੁਲਿਸ ਮੁੱਖੀ ਨੇ ਦੱਸਿਆ ਕਿ ਪਟਿਆਲਾ ਪੁਲਿਸ ਅਤੇ ਕਪੂਰਥਲਾ ਪੁਲਿਸ ਨੇ ਜੁਆਇੰਟ ਅਪਰੇਸ਼ਨ ਕਰਦੇ ਹੋਏ ਕੈਦੀ ਇੰਦਰਜੀਤ ਸਿੰਘ ਉਰਫ ਧਿਆਨਾ ਦੇ ਟਿਕਾਣਿਆਂ ਬਾਰੇ ਖੁਫੀਆਂ ਤੌਰ ਪਰ ਜਾਣਕਾਰੀ ਇਕੱਤਰ ਕਰਕੇ, ਫੋਰੀ ਤੌਰ ਪਰ ਐਕਸ਼ਨ ਕਰਦੇ ਹੋਏ, ਗੁਪਤ ਸੂਚਨਾ ਦੇ ਅਧਾਰ ਤੇ ਏ.ਐਸ.ਆਈ. ਨਵਦੀਪ ਸਿੰਘ ਸੀ.ਆਈ.ਏ. ਸਟਾਫ ਪਟਿਆਲਾ ਸਮੇਤ ਸ:ਥ ਸੁਰਜੀਤ ਸਿੰਘ ਅਤੇ ਸ:ਥ ਬਲਕਾਰ ਸਿੰਘ ਅਤੇ ਐਸ.ਆਈ. ਊਸਾ ਰਾਣੀ ਇੰਚਾਰਜ ਸੀ.ਆਈ.ਏ. ਫਗਵਾੜਾ ਸਮੇਤ ਸ:ਥ ਪਰਮਜੀਤ ਸਿੰਘ, ਸਿਪਾਹੀ ਬਲਵਿੰਦਰ ਸਿੰਘ, ਸਿਪਾਹੀ ਪਰਮਜੀਤ ਕੁਮਾਰ ਨਾਲ ਜੁਆਇੰਟ ਅਪਰੇਸ਼ਨ ਕਰਕੇ ਕੱਲ ਇੰਦਰਜੀਤ ਸਿੰਘ ਉਰਫ ਧਿਆਨਾ ਨੂੰ ਗੁਰਮੀਤ ਸਿੰਘ ਵਾਸੀ ਪਿੰਡ ਰਾਣੀਪੁਰ ਕੰਬੋਆ ਥਾਣਾ ਰਾਵਲਪਿੰਡੀ ਜ਼ਿਲਾਂ ਕਪੂਰਥਲਾ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੁੱਗਲ ਨੇ ਦੱਸਿਆ ਕਿ ਇੰਦਰਜੀਤ ਸਿੰਘ ਉਰਫ ਧਿਆਨਾ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੇਂਦਰੀ ਜੇਲ੍ਹ ਔ ਪਟਿਆਲਾ ਤੋਂ ਫਰਾਰ ਹੋਣ ਤੋਂ ਬਾਅਦ ਇਹਨਾਂ ਵੱਲੋਂ ਕਿਹੜੇ ਕਰਾਇਮ ਨੂੰ ਅੰਜਾਮ ਦੇਣਾ ਸੀ।