ਤਖਤ ਸ੍ਰੀ ਪਟਨਾ ਸਾਹਿਬ ਨੂੰ ਧਮਕੀ ਭਰਿਆ ਪੱਤਰ, 50 ਕਰੋੜ ਦੀ ਮੰਗੀ ਫਿਰੌਤੀ
ਤਖਤ ਸ੍ਰੀ ਪਟਨਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਸੰਜੀਵ ਸੂਦ
- ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਪਟਨਾ ਸਾਹਿਬ ਤੋਂ ਮੰਗੀ ਗਈ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫਿਰੌਤੀ
- ਕਿਹਾ ਜਾਨੋਂ ਮਾਰਨ ਦੀ ਮਿਲ ਰਹੀਆਂ ਧਮਕੀਆਂ ਪਰ ਸਰਕਾਰ ਨੇ ਨਹੀਂ ਦਿੱਤੀ ਹਾਲੇ ਤੱਕ ਕੋਈ ਵੀ ਸੁਰੱਖਿਆ
ਲੁਧਿਆਣਾ, 4 ਮਈ 2021 - ਅੱਜ ਲੁਧਿਆਣਾ ਪਹੁੰਚੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਬੀਤੇ ਦਿਨੀਂ ਕਿਸੇ ਵਿਅਕਤੀ ਵੱਲੋਂ ਬਕਾਇਦਾ ਪੱਤਰ ਲਿਖ ਕੇ ਤਖਤ ਸ੍ਰੀ ਪਟਨਾ ਸਾਹਿਬ ਨੂੰ ਧਮਕੀ ਭਰਿਆ ਇੱਕ ਪੱਤਰ ਭੇਜਿਆ ਗਿਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕੇ ਮੈਨੂੰ ਤੁਰੰਤ 50 ਕਰੋੜ ਰੁਪਏ ਦਿੱਤੇ ਜਾਣ ਨਹੀਂ ਤਾਂ ਉਹ ਪਟਨਾ ਸਾਹਿਬ ਨੂੰ ਬੰਬ ਨਾਲ ਉੱਡ ਦੇਵੇਗਾ ਅਤੇ ਪ੍ਰਬੰਧਕਾਂ ਦਾ ਕਤਲ ਕਰ ਦੇਵੇਗਾ। ਇਸ ਸਬੰਧੀ ਬਕਾਇਦਾ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਅਜਿਹੀ ਘਟਨਾ ਅੱਜ ਤੱਕ ਨਹੀਂ ਵਾਪਰੀ ਇਸ ਦੀਆਂ ਜੜ੍ਹਾਂ ਕਿਥੋਂ ਤੱਕ ਹੈ ਇਸ ਦੀ ਜਾਂਚ ਜ਼ਰੂਰੀ ਹੈ।
ਇਹ ਵੀ ਪੜ੍ਹੋ:
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਖੁੱਲਾ ਸੱਦਾ ਦਿੰਦੇ ਹਾਂ ਕਿ ਜੋ ਵੀ ਪਟਨਾ ਸਾਹਿਬ ਉੱਤੇ ਮਾੜੀ ਅੱਖ ਰੱਖਦਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਕਿਹਾ ਕਿ ਭਾਵੇਂ ਸਾਡਾ ਸੁਭਾਅ ਹਲੀਮੀ ਵਾਲਾ ਹੈ ਪਰ ਜੇਕਰ ਲੋੜ ਪਈ ਤਾਂ ਆਪਣੀ ਸੁਰੱਖਿਆ ਲਈ ਸਿੰਘ ਸ੍ਰੀ ਸਾਹਿਬ ਦੀ ਵਰਤੋਂ ਕਰਨ ਤੋਂ ਪਿਛੇ ਨਹੀਂ ਹਟਣਗੇ।
ਉਨ੍ਹਾਂ ਨੇ ਕਿਹਾ ਕਿ ਮਾਮਲਾ ਸਰਕਾਰਾਂ ਦੇ ਧਿਆਨ ਹਿੱਤ ਹੈ ਅਤੇ ਬੇਹੱਦ ਮੰਦਭਾਗੀ ਘਟਨਾ ਹੈ ਕਿ ਕਿਸੇ ਵੱਲੋਂ ਸਿੱਧੇ ਤੌਰ ਤੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਭਰੋਸਾ ਦੇ ਕੇ ਚਲੀ ਗਈ ਪਰ ਹਾਲੇ ਤੱਕ ਉਸ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂ ਕਿ ਉਸ ਨੇ ਪੱਤਰ ਵਿੱਚ ਆਪਣਾ ਮੋਬਾਈਲ ਨੰਬਰ ਨਾਮ ਅਤੇ ਪਤਾ ਵੀ ਲਿਖਿਆ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਕੋਈ ਸੁਰੱਖਿਆ ਹਾਲੇ ਤੱਕ ਨਹੀਂ ਦਿੱਤੀ ਗਈ। ਰੱਬ ਦੀ ਸੁਰੱਖਿਆ ਹੀ ਉਹਨਾ ਕੋਲ ਹੈ ਅਤੇ ਉਹ ਚਾਹੁੰਦੇ ਨੇ ਜਦੋਂ ਤੱਕ ਕੋਈ ਭਾਣਾ ਨਹੀਂ ਵਰਤਾਇਆ ਦਾ ਉਦੋਂ ਤੱਕ ਉਹ ਕੋਈ ਕਦਮ ਨਹੀਂ ਚੁੱਕਣਗੇ।
ਇਹ ਵੀ ਪੜ੍ਹੋ: