ਐਸ.ਏ.ਐਸ. ਨਗਰ: ਅਫੀਮ ਸਮੇਤ ਇੱਕ ਗ੍ਰਿਫਤਾਰ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ 30 ਅਪ੍ਰੈਲ 2021 - ਸ੍ਰੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਦੱਸਿਆ ਹੈ ਕਿ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ) ਐਸ.ਏ.ਐਸ ਨਗਰ, ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਅਤੇ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਵਿੱਚ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਨਸ਼ਾ ਤੱਸਕਰ ਜਸਬੀਰ ਸਿੰਘ ਉਰਫ ਜੱਸਾ ਨੂੰ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।
ਐਸ.ਐਸ.ਪੀ ਸਾਹਿਬ ਨੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29-04-2021 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਨੂੰ ਖੂਫੀਆ ਇਤਲਾਹ ਮਿਲੀ ਸੀ ਕਿ ਇੱਕ ਮੁੱਲਾ ਫੈਸ਼ਨ ਵਿਅਕਤੀ ਕੈਂਟਰ ਗੱਡੀ ਨੰਬਰ PB-65-AR-0273 ਮਾਰਕਾ 1110 ਆਈਸਰ ਵਿੱਚ ਅਫੀਮ ਦੀ ਵੱਡੀ ਖੇਪ ਲੈ ਕੇ ਆ ਰਿਹਾ ਹੈ।ਜਿਸ ਨੇ ਇਹ ਅਫੀਮ ਆਪਣੇ ਗ੍ਰਾਹਕਾਂ ਨੂੰ ਮੋਹਾਲੀ,ਖਰੜ ਅਤੇ ਰੋਪੜ ਦੇ ਏਰੀਆ ਵਿੱਚ ਸਪਲਾਈ ਕਰਨੀ ਹੈ।ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਲਾਡਰਾਂ ਖਰੜ ਰੋਡ, ਟੀ ਪੁਆਇੰਟ ਖੂਨੀ ਮਾਜਰਾ ਵਿਖੇ ਦੌਰਾਨੇ ਨਾਕਾਬੰਦੀ ਉੱਕਤ ਕੈਂਟਰ ਨੂੰ ਕਾਬੂ ਕਰਕੇ ਸਰਚ ਕਰਨ ਤੇ 5 ਕਿਲੋ 15 ਗ੍ਰਾਮ ਅਫੀਮ ਬ੍ਰਾਮਦ ਹੋਈ। ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸੀ ਜਸਬੀਰ ਸਿੰਘ ਉਰਫ ਜੱਸਾ ਪੁੱਤਰ ਦੇਵ ਸਿੰਘ ਉਮਰ ਕਰੀਬ 45 ਸਾਲ ਵਾਸੀ ਪਿੰਡ ਬਡਾਲੀ ਥਾਣਾ ਸਦਰ ਖਰੜ ਜਿਲ਼੍ਹਾ ਐਸ.ਏ.ਐਸ ਨਗਰ ਦਾ ਰਹਿਣ ਵਾਲਾ ਹੈ।
ਦੋਸੀ ਜਸਬੀਰ ਸਿੰਘ ਉਰਫ ਜੱਸਾ ਪਹਿਲਾਂ ਐਲ.ਸੀ.ਬੀ ਟਰਾਂਸਪੋਰਟ ਮੋਹਾਲੀ ਵਿਖੇ ਡਰਾਇਵਰੀ ਕਰਦਾ ਰਿਹਾ ਜਿੱਥੇ ਉਸ ਨੂੰ 6000/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ।ਫਿਰ ਉਸ ਨੇ ਉਕਤ ਕੈਂਟਰ ਖਰੀਦ ਕੇ ਉਸ ਨੂੰ ਆਪ ਚਲਾਉਣ ਲੱਗ ਪਿਆ ਜਿਸਦੀ ਕੀਮਤ ਪੂਰੀ ਕਰਨ ਲਈ ਉਹ ਅਫੀਮ ਦਾ ਧੰਦਾ ਕਰਨ ਲੱਗਾ।ਜਿਸ ਨੇ ਇਹ ਵੀ ਦੱਸਿਆ ਕੇ ਉਹ ਇਹ ਅਫੀਮ ਮੱਧ ਪ੍ਰਦੇਸ ਜੈਬਰਾ ਸਹਿਰ ਤੋਂ ਕਾਫੀ ਲੰਬੇ ਸਮੇਂ ਤੋਂ ਲੈ ਕੇ ਆਉਦਾ ਰਿਹਾ ਹੈ।ਜਿੱਥੋਂ ਸਸਤੇ ਭਾਅ ਤੇ ਅਫੀਮ ਲਿਆ ਕੇ ਇੱਥੇ ਮਹਿੰਗੇ ਭਾਅ ਵੇਚ ਕੇ ਭਾਰੀ ਮੁਨਾਫਾ ਕਮਾਉਂਦਾ ਸੀ।ਦੋਸੀ ਜਸਬੀਰ ਸਿੰਘ ਉਰਫ ਜੱਸਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਜਿਸ ਨਾਲ ਅਫੀਮ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਸਾਹਮਣੇ ਆਏਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਫੀਮ ਦੀ ਸਪਲਾਈ ਚੈਨ ਨੂੰ ਤੋੜਿਆ ਜਾ ਸਕੇ। ਦੋਸੀ ਜਸਬੀਰ ਸਿੰਘ ਉਰਫ ਜੱਸਾ ਖਿਲਾਫ ਮੁਕੱਦਮਾ ਨੰਬਰ 105 ਮਿਤੀ 29-04-2021 ਅ/ਧ 18-61-85 ਐਨ.ਡੀ.ਪੀ.ਐਸ ਐਕਟ ਅਤੇ 188 ਆਈ.ਪੀ.ਸੀ ਤਹਿਤ ਥਾਣਾ ਸਦਰ ਖਰੜ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।ਦੋਸੀ ਜਸਬੀਰ ਸਿੰਘ ਉਰਫ ਜੱਸਾ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।