ਜੀ ਐਸ ਪੰਨੂ
ਪਟਿਆਲਾ, 25 ਅਪ੍ਰੈਲ 2021 - ਪਟਿਆਲਾ ਪੁਲਿਸ ਨੂੰ ਉਸ ਸਮੇਂ ਇਕ ਵੱਢੀ ਸਫਲਤਾ ਹਾਸਲ ਹੋਈ, ਜਦੋਂ ਇਕ 65 ਸਾਲਾਂ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ 96 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਲਈ ਗਈ। ਮਰਹੂਮ ਐਡਵੋਕੇਟ ਨਰਿੰਦਰ ਸਿੰਗਲਾ ਦੀ ਪਤਨੀ ਕਮਲੇਸ਼ ਸਿੰਗਲਾ ਦਾ ਚਾਰ ਦਿਨ ਪਹਿਲਾਂ ਉਸਦੇ ਘਰ ਵਿੱਚ ਪੈਕਿੰਗ ਟੇਪ ਉਸਦੇ ਚਿਹਰੇ ਅਤੇ ਹੱਥਾਂ ਨਾਲ ਲਪੇਟ ਕੇ ਕਤਲ ਕੀਤਾ ਗਿਆ ਸੀ। ਦੋਸ਼ੀ ਕੀਮਤੀ ਚੀਜ਼ਾਂ, ਗਹਿਣੇ ਅਤੇ ਨਕਦੀ ਲੈ ਕੇ ਭੱਜ ਗਏ ਸਨ।
ਇਸ ਸਬੰਧ ਵਿਚ ਥਾਣਾ ਲਾਹੌਰੀ ਗੇਟ ਵਿਚ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ।
ਜਾਂਚ ਦੇ ਵੇਰਵੇ ਦਿੰਦਿਆਂ ਐਸ.ਐਸ.ਪੀ ਵਿਕਰਮ ਜੀਤ ਦੁੱਗਲ ਨੇ ਕਿਹਾ, “ਜਿਸ ਤਰੀਕੇ ਨਾਲ ਜੁਰਮ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਉਸ ਨੂੰ ਅੰਜਾਮ ਦਿੱਤਾ ਗਿਆ ਸੀ, ਉਸ ਤੋਂ ਸੰਕੇਤ ਮਿਲਦਾ ਹੈ ਕਿ ਹਮਲਾਵਰ ਘਰ ਦੇ ਆਲੇ-ਦੁਆਲੇ ਦਾ ਰਾਹ ਜਾਣਦੇ ਸਨ। ਕੇਸ ਦੀ ਜਾਂਚ ਲਈ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਸੀ। ਦੋਸ਼ੀ, ਵਿਕਰਮ, ਜੋ ਕਿ ਪਠਾਣਾ ਵਾਲਾ ਮੁਹੱਲਾ, ਸਨੌਰ ਦਾ ਵਸਨੀਕ ਹੈ, ਬਤੌਰ ਮੁਨਸ਼ੀ ਹੈਰੀ ਸਿੰਗਲਾ (ਇਕ ਵਕੀਲ ਅਤੇ ਮ੍ਰਿਤਕ ਦਾ ਪੁੱਤਰ) ਨਾਲ ਕੰਮ ਕਰਦਾ ਸੀ, ਜਿਸ ਨੇ ਆਪਣੇ ਮਾਹੀ ਦੇ ਲੜਕੇ, ਅਮਰਿੰਦਰ ਅਤੇ ਗਗਨਦੀਪ ਜੋ ਕਿ ਪਿੰਡ ਲਾਲੋਚੀ ਅਤੇ ਸਨੌਰ ਦੇ ਵਸਨੀਕ ਹਨ ਨਾਲ ਮਿਲ ਕੇ ਔਰਤ ਨੂੰ ਖਤਮ ਕਰਨ ਅਤੇ 40 ਲੱਖ ਰੁਪਏ ਦੀਆਂ ਕੀਮਤੀ ਚੀਜ਼ਾਂ ਦੀ ਲੁੱਟ ਕਰਨ ਦੀ ਸਾਜਿਸ਼ ਰਚੀ ਸੀ। ਵਿਕਰਮ 5 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪਰਿਵਾਰ ਨਾਲ ਜੁੜਿਆ ਹੋਇਆ ਸੀ ਅਤੇ ਅਸਾਨੀ ਨਾਲ ਘਰ ਵਿਚ ਪਹੁੰਚ ਕਰ ਸਕਦਾ ਸੀ। ਇਨ੍ਹਾਂ ਦਾ ਮਕਸਦ ਕੀਮਤੀ ਚੀਜ਼ਾਂ ਨੂੰ ਲੁੱਟਣਾ ਸੀ”
ਵਰੁਣ ਸ਼ਰਮਾ ਆਈ.ਪੀ.ਐਸ, ਐਸ.ਪੀ/ ਸਿਟੀ ਪਟਿਆਲਾ, ਹਰਮੀਤ ਸਿੰਘ ਹੁੰਦਲ ਐਸ.ਪੀ/ ਇਨਵੈਸਟੀਗੇਸ਼ਨ, ਕ੍ਰਿਸ਼ਨ ਕੁਮਾਰ ਪੈਂਥੇ ਡੀ.ਐਸ.ਪੀ/ ਇਨਵੈਸਟੀਗੇਸ਼ਨ, ਜਸਵਿੰਦਰ ਸਿੰਘ ਟਿਵਾਣਾ, ਡੀ.ਐਸ.ਪੀ/ ਘਨੌਰ ਅਤੇ ਸੀ.ਆਈ.ਏ ਇੰਚਾਰਜ ਰਾਹੁਲ ਕੌਸ਼ਲ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਡੁੰਘਾਈ ਨਾਲ ਕੀਤੇ ਗਏ ਜਾਂਚ ਕਾਰਜਾਂ ਦੀ ਸ਼ਲਾਘਾ ਕਰਦਿਆਂ ਐਸ.ਐਸ.ਪੀ ਪਟਿਆਲਾ ਨੇ ਕਿਹਾ ਕਿ ਸਾਰੇ ਐਸ.ਆਈ.ਟੀ. ਦੇ ਮੈਂਬਰਾਂ ਨੇ ਕਮਾਲ ਦਾ ਕੰਮ ਕੀਤਾ ਹੈ ਅਤੇ ਦਿਨ-ਰਾਤ ਦੀ ਮਿਹਨਤ ਸਦਕਾ ਆਖਰਕਾਰ ਮੁਲਜ਼ਮ ਨੂੰ 96 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ।
“ਮੁਲਜ਼ਮ ਦੇ ਕਬਜ਼ੇ ਵਿਚੋਂ ਚੋਰੀ ਕੀਤੀਆਂ ਸਾਰੀਆਂ ਕੀਮਤੀ ਚੀਜਾਂ ਬਰਾਮਦ ਕਰ ਲਈਆਂ ਗਈਆਂ। ਐਸ.ਐਸ.ਪੀ ਪਟਿਆਲਾ ਨੇ ਖੁਲਾਸਾ ਕੀਤਾ ਕਿ ਅਪਰਾਧ ਵਿਚ ਵਰਤਿਆ ਵਾਹਨ, ਇਕ ਹੀਰੋ ਸਪਲੈਂਡਰ ਮੋਟਰਸਾਈਕਲ, ਜੋ ਕਿ ਮੁਲਜ਼ਮ ਅਮਰਿੰਦਰ ਦਾ ਹੈ, ਵੀ ਬਰਾਮਦ ਕੀਤਾ ਗਿਆ ਹੈ।
ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ, ਦਫ਼ਤਰ ਵਿੱਚ ਕੰਮ ਕਰਨ ਵਾਲੇ ਨੌਕਰਾਂ, ਕਿਰਾਏਦਾਰਾਂ ਅਤੇ ਅਸਥਾਈ ਵਸਨੀਕਾਂ ਦੀ ਤਸਦੀਕ ਕਰਨ ਲਈ ਵੈਰੀਫਿਕੇਸ਼ਨ ਪੋਰਟਲ veripatiala.com ਦੀ ਵਰਤੋਂ ਕਰਨ ਤਾਂ ਜੋ ਛਾਣਬੀਣ ਤੇ ਜਾਣਕਾਰੀ ਰੱਖੀ ਜਾ ਸਕੇ।