3 ਸਾਲਾਂ ਬਾਅਦ ਮਿਲਿਆ ਇਨਸਾਫ਼
ਸੰਜੀਵ ਜਿੰਦਲ
ਮਾਨਸਾ 12 ਅਪ੍ਰੈਲ 2021: ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਅਕਲੀਆ ਨੇ ਦੱਸਿਆ ਕਿ ਜੂਨ 2018 ਵਿੱਚ ਮੇਰੇ ਪਿਤਾ ਬਹਾਦਰ ਸਿੰਘ ਨੇ ਆਤਮਹੱਤਿਆ ਕਰ ਲਈ ਸੀ। ਜਿਸਦਾ ਮੁੱਖ ਕਾਰਨ ਅਕਲੀਆ ਪਿੰਡ ਦਾ ਦੀਪਇੰਦਰ ਸਿੰਘ ਦੀਪੀ ਜੋ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਨੇੜਲਾ ਕਹਾਉਂਦਾ ਹੈ ਅਤੇ ਆਪਣੇ ਆਪ ਨੂੰ ਵੀ ਕਾਂਗਰਸ ਪਾਰਟੀ ਦਾ ਆਗੂ ਕਹਾਉਂਦਾ ਹੈ । ਦੀਪਇੰਦਰ ਸਿੰਘ ਨਾਲ ਮੇਰੇ ਪਿਤਾ ਨੇ 6 ਕਨਾਲਾ ਜਮੀਨ ਖਰੀਦਣ ਲਈ ਬਿਆਨਾ ਕੀਤਾ ਸੀ ਜਿਸ ਦੀ ਰਕਮ 11,00,000/- ਰੁਪਏ ਉਸ ਨੂੰ ਦਿੱਤੇ ਸਨ। ਦੀਪਇੰਦਰ ਸਿੰਘ ਨੇ ਮੇਰੇ ਪਿਤਾ ਨੂੰ ਨਾ ਹੀ ਰਜਿਸਟਰੀ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ । ਕੁਲਵੰਤ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੀ ਦੂਸਰੀ ਮਾਤਾ ਗੁਰਪ੍ਰੀਤ ਕੌਰ ਪੁੱਤਰੀ ਬਚਿੱਤਰ ਸਿੰਘ ਵਾਸੀ ਫੱਤਾ ਮਾਲੋਕਾ ਨਾਲ ਰਲਕੇ ਦੀਪਇੰਦਰ ਸਿੰਘ ਮੇਰੇ ਪਿਤਾ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਉਹਨਾਂ ਨੇ ਮੇਰੇ ਪਿਤਾ ਨੂੰ ਏਨਾ ਤੰਗ ਪ੍ਰੇਸ਼ਾਨ ਕਰ ਦਿੱਤਾ ਜੋ ਕਿ ਉਹ ਸੂ-ਸਾਈਡ ( ਆਤਮਹੱਤਿਆ ) ਕਰਨ ਲਈ ਮਜਬੂਰ ਹੋ ਗਿਆ। ਇਹ ਘਟਨਾ ਤਕਰੀਬਨ 3 ਸਾਲ ਪਹਿਲਾਂ ਦੀ ਹੈ। ਸਾਨੂੰ ਇਹ ਇਨਸਾਫ ਤਿੰਨ ਸਾਲ ਬਾਅਦ ਠੋਕਰਾਂ ਖਾ ਕੇ ਮਿਲਿਆ। ਅਸੀਂ ਮਾਨਸਾ ਦੇ ਮਾਨਯੋਗ ਐਸ.ਐਸ.ਪੀ. ਸੁਰਿੰਦਰ ਲਾਂਬਾ ਅਤੇ ਪੁਲਿਸ ਦੇ ਧੰਨਵਾਦੀ ਹਾਂ ਜਿੰਨ੍ਹਾਂ ਨੇ ਸਾਨੂੰ ਇਨਸਾਫ ਦਵਾਇਆ। ਦੋਸ਼ੀਆਨ ਦੀਪਇੰਦਰ ਸਿੰਘ ਪੁੱਤਰ ਕੌਰ ਸਿੰਘ ਵਾਸੀ ਅਕਲੀਆ ਤੇ ਗੁਰਪ੍ਰੀਤ ਕੌਰ ਪੁੱਤਰੀ ਬਚਿੱਤਰ ਸਿੰਘ ਵਾਸੀ ਫੱਤਾਮਾਲੋਕਾ ਦੇ ਐਫ.ਆਈ.ਆਰ. ਨੰ. 0032 ਮਿਤੀ 09.04.2021 ਨੂੰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਸਾਡੀ ਐਸ.ਐਸ.ਪੀ. ਮਾਨਸਾ ਤੋਂ ਪੁਰਜੋਰ ਮੰਗ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਗ੍ਰਿਫਤਾਰੀ ਤੋਂ ਬਾਅਦ ਸਾਨੂੰ ਦੋਸ਼ੀਆਂ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।