ਖ਼ੂਨਦਾਨ ਸਭ ਤੋਂ ਉਤਮ ਦਾਨ : ਡਾ. ਜਸਵਿੰਦਰ
ਰੋਹਿਤ ਗੁਪਤਾ
ਗੁਰਦਾਸਪੁਰ 17 ਸਤੰਬਰ 2025-ਸਿਹਤ ਵਿਭਾਗ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਦੇ ਨਾਲ ਅਰਬਨ ਸੀ ਐਚ ਸੀ ਗੁਰਦਾਸਪੁਰ ਵਿਖੇ ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਦੀ ਅਗੁਆਈ ਹੇਠ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ 75 ਯੂਨਿਟ ਖੂਨ ਦਾਨ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਖੂਨ ਦਾਨ ਸਭ ਤੋਂ ਉਤਮ ਦਾਨ ਹੈ ਕਿਉਕਿ ਕਿਸੇ ਵਿਅਕਤੀ ਦੁਆਰਾ ਦਾਨ ਕੀਤੇ ਗਏ ਖੂਨ ਨਾਲ ਕਿਸੇ ਦੂਸਰੇ ਵਿਅਕਤੀ ਨੂੰ ਨਵਾਂ ਜੀਵਨ ਮਿਲਦਾ ਹੈ ਅਤੇ ਖੂਨ ਦਾਨ ਕਰਨ ਵਾਲੇ ਵਿਅਕਤੀ ਨੂੰ ਆਤਮਿਕ ਸਾਂਤੀ ਮਿਲਦੀ ਹੈ ਜੋ ਕਿਸੇ ਹੋਰ ਦਾਨ ਨਾਲ ਨਹੀ ਮਿਲ ਸਕਦੀ। ਉਨ੍ਹਾਂ ਨੇ ਖੂਨ ਦਾਨ ਦੇਣ ਦੇ ਅਨੇਕ ਫਾਇਦੇ ਦੱਸਦਿਆਂ ਕਿਹਾ ਕਿ ਇਸ ਨਾਲ ਸਾਡੇ ਸ਼ਰੀਰ ਵਿਚ ਨਵਾਂ ਖੂਨ ਜਲਦੀ ਬਣਦਾ ਹੈ ਅਤੇ ਅਸੀ ਅਨੇਕਾਂ ਹੀ ਖਤਰਨਾਕ ਬਿਮਾਰੀਆਂ ਤੋ ਬੱਚ ਸਕਦੇ ਹਾਂ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਬਘੇਲ ਸਿੰਘ ਨੇ ਕਿਹਾ ਕਿ ਅਸੀ ਬਹੁਤ ਜਲਦ ਸਿਹਤ ਵਿਭਾਗ ਨਾਲ ਮੇਲਜੋਲ ਕਰਕੇ ਹੋਰ ਖੂਨ ਦਾਨ ਕੈਂਪ ਲਵਾਂਗੇ। ਇਸ ਮੌਕੇ ਏ.ਸੀ.ਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ, ਸੇਵਾ ਭਾਰਤੀ ਦੇ ਅਹੁਦੇਦਾਰ ਮੌਜੂਦ ਸਨ।