ਭਾਈ ਬਹਿਲੋ ਸਰਕਾਰੀ ਸਕੂਲ ਵਿੱਚ ਬਾਲ ਦਿਵਸ ‘ਤੇ ਵਿਦਿਆਰਥੀਆ ਨੇ ਜਿੱਤੇ ਮਨ
ਅਸ਼ੋਕ ਵਰਮਾ
ਮਾਨਸਾ, 14 ਨਵੰਬਰ 2025:ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੈਗਲੈਸ ਡੇ ਗਤੀਵਿਧੀਆਂ ਅਧੀਨ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਫਫੜੇ ਭਾਈਕੇ ਵਿਖੇ ਬਾਲ ਦਿਵਸ ਮਨਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਜੀਵਨ ਦੀ ਸਭ ਤੋਂ ਸੋਹਣੀ ਪ੍ਰੇਰਣਾ ਹੋ। ਹਰ ਸਵੇਰ ਜਦੋਂ ਤੁਸੀਂ ਸਕੂਲ ਦੇ ਵਿਹੜੇ ਵਿੱਚ ਹੱਸਦੇ, ਖੇਡਦੇ ਤੇ ਸਿੱਖਦੇ ਹੋ, ਤਾਂ ਸਾਡੇ ਦਿਲ ਖੁਸ਼ੀ ਨਾਲ ਭਰ ਜਾਂਦੇ ਹਨ। ਤੁਸੀਂ ਹੀ ਉਹ ਰੌਸ਼ਨੀ ਹੋ ਜੋ ਭਵਿੱਖ ਨੂੰ ਚਮਕਾਉਂਦੀ ਹੈ।ਇਸ ਦਿਨ ਦਾ ਅਸਲ ਮਤਲਬ ਸਿਰਫ਼ ਮਜ਼ੇ ਕਰਨਾ ਨਹੀਂ, ਸਗੋਂ ਇਹ ਵੀ ਯਾਦ ਰੱਖਣਾ ਹੈ ਕਿ ਸਿੱਖਿਆ, ਇਮਾਨਦਾਰੀ, ਤੇ ਮਨੁੱਖਤਾ ਤੁਹਾਡੇ ਜੀਵਨ ਦੇ ਸਭ ਤੋਂ ਵੱਡੇ ਗਹਿਣੇ ਹਨ।
ਲੈਕਚਰਾਰ ਗੁਰਬਖਸ਼ ਸਿੰਘ ਵੱਲੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜੀਵਨ ਬਾਰੇ ਅਤੇ ਬੱਚਿਆਂ ਨਾਲ ਉਹਨਾਂ ਦੇ ਪਿਆਰ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੋਕੇ ਖੁਸ਼ਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਭੁਪਿੰਦਰ ਸਿੰਘ, ਸਤਿੰਦਰ ਸਿੰਘ ਵੱਲੋਂ ਗੀਤ, ਨੋਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸਾਇੰਸ ਡਰਾਮਾ, ਅੱਠਵੀਂ ਜਮਾਤ ਦੇ ਪ੍ਰਦੀਪ ਵੱਲੋਂ ਸੋਲੋ ਡਾਂਸ, ਹਾਸਰਸ ਆਈਟਮ ਜਿਉਣਾ ਮੌੜ , ਅੰਤ ਵਿੱਚ ਭੰਗੜੇ ਨਾਲ ਵਿਦਿਆਰਥੀਆਂ ਨੇ ਖੂਬ ਰੰਗ ਬੰਨ੍ਹਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਨੋਵਿੰਦਰ ਸਿੰਘ, ਲੈਕਚਰਾਰ ਨਵਦੀਪ, ਲੈਕਚਰਾਰ ਸਰਬਜੀਤ ਸਿੰਘ, ਲੈਕਚਰਾਰ ਗੁਰਜੀਤ ਸਿੰਘ, ਲੈਕਚਰਾਰ ਰਾਜਿੰਦਰ ਸਿੰਘ, ਲੈਕਚਰਾਰ ਪਵਨਦੀਪ ਕੌਰ, ਗੁਰਪ੍ਰੀਤ ਸਿੰਘ, ਹਰਪ੍ਰੀਤ ਕੌਰ, ਦਪਿੰਦਰ ਪ੍ਰੀਤ ਕੌਰ, ਰਾਜਦੀਪ ਮੋਦਗਿੱਲ, ਭੁਪਿੰਦਰ ਸਿੰਘ ਤੱਗੜ,ਬਿਕਰਮਜੀਤ ਕੌਰ,ਨੀਰੂ ਬਾਲਾ,ਚਮਕੌਰ ਸਿੰਘ, ਸਿਫਾਲੀ ਮਿੱਤਲ, ਨੀਸੂ ਰਾਣੀ, ਬੰਧਨਾ, ਮਨਜਿੰਦਰ ਕੌਰ, ਖੁਸ਼ਬੂ, ਦਿਕਸ਼ਾ, ਮਨੋਜ ਕੁਮਾਰੀ, ਕੁਲਦੀਪ ਸਿੰਘ, ਗੁਰਅਸ਼ੀਸ਼ ਸਿੰਘ, ਗੁਰਸੇਵਕ ਸਿੰਘ, ਜਸਵਿੰਦਰ ਸਿੰਘ,ਕੇਵਲ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।