ਥੈਲਾਸੀਮੀਆ ਦੇ ਮਰੀਜ ਬੱਚਿਆਂ ਦੀ ਜਿੰਦਗੀ ਸਾਡੇ ਖੂਨ ਤੇ ਨਿਰਭਰ ਹੈ - ਵਿਧਾਇਕ ਸ਼ੈਰੀ ਕਲਸੀ
ਥੈਲਾਸੀਮੀਆ ਦੇ ਬੱਚਿਆਂ ਨੂੰ ਖੂਨ ਦਾਨ ਲਈ ਸਮੂਹ ਇਨਸਾਨੀਅਤ ਨੂੰ ਅੱਗੇ ਆਉਣਾ ਪਵੇਗਾ- ਹਰਮਿੰਦਰ ਸਿੰਘ
ਰੋਹਿਤ ਗੁਪਤਾ
ਬਟਾਲਾ,14 ਨਵੰਬਰ
ਥੈਲਾਸੀਮੀਆ ਦੀ ਬਿਮਾਰੀ ਇੱਕ ਐਸੀ ਬਿਮਾਰੀ ਹੈ ਜੋ ਕਿ ਬੱਚਿਆਂ ਵਿੱਚ ਪਾਈ ਜਾਂਦੀ ਹੈ। ਇਸ ਬਿਮਾਰੀ ਦਾ ਹੱਲ ਸਿਰਫ ਇਹੋ ਹੈ ਕਿ ਬੱਚਿਆਂ ਨੂੰ ਜਰੂਰਤ ਅਨੁਸਾਰ ਖੂਨ ਮਿਲਦਾ ਰਹੇ। ਇਸ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਕਿਊ ਕਿ ਇਹਨਾਂ ਮਰੀਜ ਬੱਚਿਆਂ ਦੀ ਜ਼ਿੰਦਗੀ ਸਾਡੇ ਖੂਨ ਤੇ ਨਿਰਭਰ ਹੈ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਆਪ ਪ੍ਰਧਾਨ ਸ਼ੈਰੀ ਕਲਸੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕੀਤਾ।
ਉਹਨਾਂ ਆਖਿਆ ਕਿ ਥੈਲਾਸੀਮੀਆ ਦੇ ਬੱਚਿਆਂ ਲਈ ਇਸ ਐਤਵਾਰ 16 ਨਵੰਬਰ ਨੂੰ ਕੈਂਪ ਗੁਰੂਦਵਾਰਾ ਸ਼੍ਰੀ ਸਤਿ ਕਰਤਾਰੀਆ ਸਾਹਿਬ ਵਿੱਖੇ ਲਗਾਇਆ ਜਾ ਰਿਹਾ ਹੈ।
ਉਹਨਾਂ ਆਖਿਆ ਕਿ ਇਸ ਥੈਲਾਸੀਮੀਆ ਦੀ ਬਿਮਾਰੀ ਨਾਲ ਗ੍ਰਸਤ ਬੱਚਿਆਂ ਦੀ ਲੰਬੀ ਜ਼ਿੰਦਗੀ ਲਈ ਲਗਾਤਾਰ ਅਜਿਹੇ ਕੈਂਪ ਦੀ ਮਦਦ ਲਈ ਨੌਜਵਾਨਾਂ ਨੂੰ ਅੱਗੇ ਆਓਣਾ ਚਾਹੀਦਾ ਹੈ। ਤਾ ਕਿ ਸਾਡੇ ਖੂਨ ਦੇ ਸਹਾਰੇ ਇਹਨਾਂ ਬੱਚਿਆਂ ਦੀ ਜਿੰਦਗੀ ਬਣੀ ਰਹੇ।
ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵੀ ਸਰਦਾਰ ਹਰਮਿੰਦਰ ਸਿੰਘ ਨੇ ਆਖਿਆ ਕਿ ਜੱਦ ਕੁੱਝ ਸਾਲ ਪਹਿਲਾਂ ਮੈਨੂੰ ਬੱਚਿਆਂ ਦੀ ਥੈਲੇਸੀਮੀਆ ਬਿਮਾਰੀ ਬਾਰੇ ਪਤਾ ਚੱਲਿਆ ਤਾਂ ਮੈ ਖੂਨ ਦਾਨ ਕੈਂਪ ਇਹਨਾ ਬੱਚਿਆਂ ਲਈ ਲਗਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਆਖਿਆ ਕਿ ਇਹ ਛੇਵਾਂ ਕੈਂਪ ਹੈ ਜੋ ਕਿ ਐਤਵਾਰ 16 ਨਵੰਬਰ ਨੂੰ ਸਵੇਰੇ 9 ਵਜੇ ਤੋਂ ਲੈਕੇ 3 ਵਜੇ ਤੱਕ ਗੁਰੂਦਵਾਰਾ ਸ਼੍ਰੀ ਸਤਿ ਕਰਤਾਰੀਆ ਸਾਹਿਬ ਵਿੱਖੇ ਲਗਾਇਆ ਜਾ ਰਿਹਾ ਹੈ।
ਉਹਨਾਂ ਆਖਿਆ ਕਿ ਇਸ ਕੈਂਪ ਵਿੱਚ ਪ੍ਰੋਫੈਸਰ ਜਸਬੀਰ ਸਿੰਘ, ਪੱਤਰਕਾਰ ਮਨਦੀਪ ਸਿੰਘ ਰਿੰਕੂ ਚੌਧਰੀ ਅਤੇ ਬਲਜਿੰਦਰ ਸਿੰਘ ਵਿਸ਼ੇਸ਼ ਸਹਿਯੋਗ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਇਹ ਖੂਨ ਦਾਨ ਕੈਂਪ ਅੰਮ੍ਰਿਤਸਰ ਤੋ ਕੇ ਵੀ ਆਈ ਸੰਸਥਾ ਲਈ ਲਗਾਇਆ ਜਾਂਦਾ ਹੈ ਕਿਊ ਕਿ ਥੈਲਾਸੀਮੀਆ ਦੇ ਬੱਚਿਆਂ ਨੂੰ ਖੂਨ ਅੰਮ੍ਰਿਤਸਰ ਵਿੱਖੇ ਚੜਦਾ ਹੈ। ਉਹਨਾਂ ਆਖਿਆ ਕਿ ਤੁਹਾਡਾ ਖੂਨ ਉਹਨਾਂ ਬੱਚਿਆਂ ਦੀਆਂ ਰਗਾ ਵਿੱਚ ਚੱਲੇਗਾ, ਜਿੰਨਾ ਨੂੰ ਤੁਹਾਡੀ ਬਹੁਤ ਲੋੜ ਹੈ। ਉਹਨਾਂ ਆਖਿਆ ਕਿ ਇੱਕ ਤਰਾ ਤੁਹਾਡਾ ਥੈਲਾਸੀਮੀਆ ਦੇ ਬੱਚਿਆਂ ਨਾਲ ਖ਼ੂਨ ਦਾ ਉਹ ਰਿਸ਼ਤਾ ਬਣ ਜਾਵੇਗਾ ਜਿਹੜਾ ਰਿਸ਼ਤਾ ਇੱਕ ਬਾਪ ਦਾ ਆਪਣੇ ਬੱਚਿਆਂ ਨਾਲ ਹੁੰਦਾ ਹੈ।
ਉਹਨਾਂ ਆਖਿਆ ਕਿ ਤੁਹਾਡਾ ਖੂਨ ਬੱਚਿਆਂ ਨੂੰ ਜ਼ਿੰਦਗੀ ਦੇਵੇਗਾ। ਉਹਨਾਂ ਆਖਿਆ ਕਿ ਥੈਲਾਸੀਮੀਆ ਦਾ ਹੋਰ ਕੋਈ ਇਲਾਜ ਨਹੀਂ ਹੈ। ਸਿਰਫ ਖੂਨ ਹੀ ਹੱਲ ਹੈ। ਉਹਨਾਂ ਆਖਿਆ ਕਿ ਅਜਿਹੇ ਬੱਚਿਆਂ ਨੂੰ ਦਵਾਈ ਬੇਅਸਰ ਹੈ। ਕਿਉਂਕਿ ਜੇਕਰ ਦਵਾਈਆਂ ਨਾਲ ਥੈਲਾਸੀਮੀਆ ਠੀਕ ਹੁੰਦਾ, ਤਾਂ ਖੂਨ ਦੇਣ ਦੀ ਲੋੜ ਹੀ ਨਾ ਪੈਂਦੀ। ਉਹਨਾਂ ਸਮੂਹ ਇਨਸਾਨੀਅਤ ਨੂੰ ਅਪੀਲ ਕਰਦਿਆਂ ਆਖਿਆ ਕਿ ਅੱਗੇ ਆਓ ਅਤੇ ਖੂਨ ਦਾਨ ਕਰਕੇ ਬੱਚਿਆਂ ਦੀ ਜਿੰਦਗੀ ਬਚਾਈਏ।