ਟੀਚਰ ਫੈਸਟ ਮੁਕਾਬਲੇ ਹੋਏ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 02 ਦਸੰਬਰ 2025
ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਟੀਚਰ ਫੈਸਟ ਮੁਕਾਬਲੇ ਤਹਿਤ ਬਲਾਕ ਸੜੋਆ ਦੇ ਬਲਾਕ ਪੱਧਰੀ ਟੀਚਰ ਫੈਸਟ ਮੁਕਾਬਲੇ ਚੌਧਰੀ ਮੇਲਾ ਰਾਮ ਭੂੰਬਲਾ ਸ.ਸ.ਸ.ਸ. ਮਾਲੇਵਾਲ ਵਿਖੇ ਬਲਾਕ ਨੋਡਲ ਅਫ਼ਸਰ ਗੁਰਪ੍ਰੀਤ ਸੈਂਪਲਾ ਅਤੇ ਪ੍ਰਿੰਸੀਪਲ ਪਰਮਿੰਦਰ ਸਿੰਘ ਭਾਟੀਆ ਦੀ ਅਗਵਾਈ ਵਿਚ ਲੱਗਿਆ।ਦੋ ਦਿਨ ਚੱਲੇ ਮੁਕਾਬਲੇ ਵਿੱਚ ਬਲਾਕ ਸੜੋਆ ਦੇ ਅਪਰ ਪ੍ਰਾਇਮਰੀ ਸਕੂਲਾਂ ਦੇ ਵੱਖ ਵੱਖ ਵਿਸਿਆ ਦੇ ਅਧਿਆਪਕ ਭਾਗ ਲਿਆ। ਇਸ ਬਲਾਕ ਪੱਧਰੀ ਮੁਕਾਬਲੇ ਦੌਰਾਨ ਜੇਤੂ ਅਧਿਆਪਕਾ ਦਾ ਸਨਾਮਨ ਅਨੀਤਾ ਸਰਮਾ ਜਿਲ੍ਹਾ ਸਿੱਖਿਆ ਅਫਸਰ,ਲਖਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਵਰਿੰਦਰ ਬੰਗਾ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਅਤੇ ਗੁਰਪ੍ਰੀਤ ਸਿੰਘ ਸੈਂਪਲਾ ਬਲਾਕ ਨੋਡਲ ਅਫਸਰ ਨੇ ਕੀਤਾ।ਇਸ ਮੌਕੇ ਆਪਣੇ ਸੰਬੋਧਨ ਵਿੱਚ ਅਜੀਤ ਸਰਮਾ ਡੀ.ਈ.ਓ ਅਤੇ ਲਖਵੀਰ ਸਿੰਘ ਡਿਪਟੀ ਡੀ.ਈ.ਓ ਨੇ ਕਿਹਾ ਕਿ ਅਜਿਹੇ ਮੁਕਾਬਲੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਦੇ ਹਨ।ਇਸ ਲਈ ਅਜਿਹੇ ਮੁਕਾਬਲਿਆ ਵਿੱਚ ਅਧਿਆਪਕਾਂ ਨੂੰ ਵੱਧ ਵੱਧ ਭਾਗ ਲੇਣਾ ਚਾਹੀਦਾ ਹੈ। ਇਸ ਟੀਚਟ ਫੈਸਟ ਦੌਰਾਨ ਮਾਡਲ /ਟੀਚਿੰਗ ਏਡ ਥੀਮ ਵਿੱਚ ਮਾਸਟਰ ਗੁਰਨਾਮ ਸਿੰਘ ਕੁੱਕੜਸੂਹਾ ਨੇ ਪਹਿਲਾਂ,ਮਾਟਸਰ ਅੰਕੁਰ ਕੁੱਕੜਸ਼ੂਹਾ ਨੇ ਦੂਸਰਾ,ਸਰਿੰਦਰ ਕੁਮਾਰ ਕਰੀਮਪੁਰ ਚਾਹਵਾਲਾ ਨੇ ਤੀਸਰਾ,ਮਈਕਰੋ ਟੀਚਿੰਗ ਵਿੱਚ ਬਲਵੀਰ ਸਿੰਘ ਮਾਲੇਵਾਲ ਨੇ ਪਹਿਲਾਂ,ਅਨੁਰਾਧਾ ਮਾਲੇਵਾਲ ਨੇ ਦੂਸਰਾ,ਰੀਤਾ ਕੁੱਕੜਸ਼ੂਹਾ ਨੇ ਤੀਸਰਾ,ਆਈ.ਟੀ ਟੂਲ ਅਤੇ ਟੈਕਨਾਲੋਜੀ ਇਨ ਟੀਚਿੰਗ ਥੀਮ ਵਿੱਚ ਨਰੇਸ ਕੁਮਾਰ ਚਾਂਦਪੁਰ ਰੁੜਕੀ ਨੇ ਪਹਿਲ਼ਾਂ,ਲਖਵੀਰ ਸਿੰਘ ਛਦੌੜੀ ਨੇ ਦੂਸਰਾ,ਰਾਕੇਸ ਕੁਮਾਰ ਰੱਕੜਾਂਢਾਂਹਾ ਨੇ ਤੀਸਰਾ,ਸਪੈਸਲਾਈਜ਼ ਕਿੱਟ ਥੀਮ ਵਿੱਚ ਸਤਵਿੰਦਰ ਸਿੰਘ ਸੈਂਹਬੀ ਛਦੌੜੀ ਨੇ ਪਹਿਲਾਂ,ਡਾ.ਸੁਖਜੀਤ ਸਿੰਘ ਸਾਹਿਬਾ ਨੇ ਦੂਸਰਾ,ਮੀਨਾ ਕੁਮਾਰੀ ਸਾਧਵਾ ਨੇ ਤੀਸਰਾ,ਵਨ ਐਕਟ ਪਲੇ ਥੀਮ ਵਿੱਚ ਇੰਦਰਜੀਤ ਕੌਰ ਦਿਆਲ ਨੇ ਪਹਿਲਾਂ,ਰਵਿੰਦਰ ਕੁਮਾਰ ਚਧੌੜੀ ਨੇ ਦੂਸਰਾ,ਹਰਜਿੰਦਰ ਕੁਮਾਰ ਪੋਜੇਵਾਲ ਨੇ ਤੀਸਰਾ,ਸੁੰਦਰ ਲ਼ਿਖਾਈ ਥੀਮ ਵਿੱਚ ਇੰਦਰਜੀਤ ਕੌਰ ਦਿਆਲ ਨੇ ਪਹਿਲ਼ਾਂ,ਰੀਤੂ ਚੰਦਿਆਣੀ ਖੁਰਦ ਨੇ ਦੂਸਰਾ,ਰਾਜ ਕੁਮਾਰ ਮਾਲੇਵਾਲ ਨੇ ਤੀਸਰਾ,ਰੀਲ ਲਾਈਫ ਐਪਲੀਕੇਸ਼ਨ ਥੀਮ ਵਿੱਚ ਸੰਜੀਵ ਕੁਮਾਰ ਪੋਜੇਵਾਲ ਨੇ ਪਹਿਲਾਂ,ਦਲਜੀਤ ਕੌਰ ਰੱਕੜਾਂਢਹਾ ਨੇ ਦੂਸਰਾ,ਰਾਜਵਿੰਦਰ ਕੌਰ ਮੌਜੋਵਾਲ ਮਜਾਰਾ ਨੇ ਤੀਸਰਾ,ਮੈਨੁਅਲ ਗੇਮ ਅਤੇ ਵੀਡੀਓ ਗੇਮ ਥੀਮ ਵਿੱਚ ਮਨਜੀਤ ਕੌਰ ਬਛੌੜੀ ਨੇ ਪਹਿਲਾਂ,ਅਨੀਤਾ ਬਕਾਪੁਰ ਨੇ ਦੂਸਰਾ,ਰੂਪਾ ਰਾਣੀ ਕਰੀਮਪੁਰ ਧਿਆਨੀ ਨੇ ਤੀਸਰਾ,ਰੀਕਰੇਸ਼ਨਲ ਐਕਟੇਵਿਟੀ ਥੀਮ ਵਿੱਚ ਜਸਪਾਲ ਕੌਰ ਬਛੌੜੀ ਨੇ ਪਹਿਲ਼ਾਂ,ਸਰਬਜੀਤ ਕੌਰ ਚਾਦਪੁਰ ਰੁੜਕੀ ਨੇ ਦੂਸਰਾ ਅਤੇ ਵਿਜੇ ਕੁਮਾਰ ਸੜੋਆ ਨੇ ਤਸਿਰਾ ਸਥਾਨ ਪਾ੍ਰਪਤ ਕੀਤਾ ।ਇਸ ਮੌਕੇ ਰਾਮ ਸਰੂਪ ਸਰਪੰਚ ਮਾਲੇਵਾਲ,ਬ੍ਰਿਜ ਮੋਹਣ ਚੇਅਰਮੈਨ, ਰਾਕੇਸ ਕੁਮਾਰ ਇੰਾਚਰਜ, ਬਲਵੀਰ ਕੌਰ ਮੁੱਖ ਅਧਿਆਪਕਾ ਪੋਜੇਵਾਲ,ਸੁਨੀਤਾ ਕੁਮਾਰੀ ਮੁੱਖ ਅਧਿਆਪਕਾ ਚਾਂਦਪੁਰ ਰੁੜਕੀ, ਨਿਰਮਲ ਸਿਮਘ ਟੋਰੋਵਾਲ,ਲੈਕ ਹਰਵਿੰਦਰ ਸਿੰਘ, ਲੈਕ.ਤਜਿੰਦਰ ਕੁਮਾਰ,ਡਾ.ਸੁਖਜੀਤ ਸਿੰਘ, ਰਵਿੰਦਰ ਕੁਮਾਰ ਲਾਲੀ,ਸੁਰਿੰਦਰ ਕੁਮਾਰ, ਲੈਕ ਦਵਿੰਦਰ ਪਾਲ ਭਾਟੀਆ,ਵਿਜੇ ਕੁਮਾਰ ਪੋਜੇਵਾਲ, ਰਾਜ ਕੁਮਾਰੀ,ਬਲਵੀਰ ਸਿੰਘ ਬੰਟੀ,ਤਿਲਕ ਰਾਜ ਹੈਡ ਟੀਚਰ ,ਹਰਜਿੰਦਰ ਕੁਮਾਰ ਕਾਕਾ,ਅਮਰਜੀਤ ਸਿੰਘ ਬੀ.ਆਰ.ਸੀ,ਮਨਜੀਤ ਸਿੰਘ ਬੀ.ਆਰ.ਸੀ, ਹੇਮ ਰਾਜ,ਸੰਜੀਵ ਕੁਮਾਰ,ਨਰੇਸ ਕੁਮਾਰ,ਸੁਰਿੰਦਰ ਕੁਮਾਰ ਕਰੀਮਪੁਰ ਚਾਹਵਾਲਾ, ਆਦਿ ਸਮੇਤ ਸਮੂਹ ਅਧਿਆਪਕ ਹਾਜਰ ਸਨ।ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਭਾਟੀਆ ਨੇ ਸਕੂਲ ਦੀ ਰਿਪੋਰਟ ਪੜੀ ਅਤੇ ਸੱਭ ਦਾ ਧੰਨਵਾਦ ਕੀਤਾ।