ਟਰੈਫਿਕ ਪੁਲਿਸ ਨੇ ਨਿਯਮਾਂ ਦਾ ਉਲੰਘਨ ਵਾਲਿਆਂ ਖਿਲਾਫ ਚਲਾਇਆ ਅਭਿਆਨ, ਕੱਟੇ ਚਲਾਨ
ਰੋਹਿਤ ਗੁਪਤਾ
ਗੁਰਦਾਸਪੁਰ 2 ਦਸੰਬਰ
ਸ਼ਹਿਰ ਵਿੱਚ ਟਰੈਫਿਕ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਹਰ ਇਲਾਕੇ ਵਿੱਚ ਜਾਮ ਨਜ਼ਰ ਆਉਂਦੇ ਹਨ ਜਿਸ ਦ ਇੱਕ ਵੱਡਾ ਕਾਰਨ ਬੇਤਰਤੀਬ ਪਾਰਕਿੰਗ ਅਤੇ ਸੜਕ ਦੇ ਅੱਧ ਵਿੱਚਕਾਰ ਲੱਗਿਆ ਰੇਹੜੀਆਂ ਹੁੰਦੀਆਂ ਹਨ। ਟਰੈਫਿਕ ਸਮੱਸਿਆ ਦੇ ਹੱਲ ਲਈ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਵੱਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਟਰੈਫਿਕ ਨਿਯਮਾਂ ਦਾ ਉਲੰਘਨ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਛੇੜ ਦਿੱਤੀ ਗਈ ਹੈ। ਅੱਜ ਸਵੇਰ ਤੋਂ ਹੀ ਟਰੈਫਿਕ ਇੰਚਾਰਜ ਵੱਲੋਂ ਸ਼ਹਿਰ ਦੇ ਵੱਖ ਵੱਖ ਬਜ਼ਾਰਾ ਵਿੱਚ ਲਗਾਈਆਂ ਗਈਆਂ ਯੈਲੋ ਲਾਈਨ ਦੇ ਬਾਹਰ ਬੇਤਰਤੀਬ ਹੋਈ ਪਾਰਕਿੰਗ ਅਤੇ ਰੇਹੜੀਆਂ ਲਗਾਉਣ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ । ਟਰੈਫਿਕ ਇੰਚਾਰਜ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਐਸਐਸਪੀ ਗੁਰਦਾਸਪੁਰ ਦੇ ਦੇਸ਼ਾਂ ਨਿਰਦੇਸ਼ ਅਤੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਲਗਾਤਾਰ ਜਾਰੀ ਰਹੇਗੀ । ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਉਤਰਵਾ ਕੇ ਜਬਤ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੇ ਚਲਾਨ ਵੀ ਇਕੱਠੇ ਜਾ ਰਹੇ ਹਨ ਅਤੇ ਹੁਣ ਟਰੈਫਿਕ ਦਾ ਕਾਰਨ ਬਣ ਰਹੀਆਂ ਬੇਤਰਤੀਬ ਪਾਰਕ ਹੋਈਆ ਗੱਡੀਆਂ ਅਤੇ ਟੂ ਵੀਲਰਸ ਜੋ ਯੈਲੋ ਲਾਈਨ ਦੇ ਬਾਹਰ ਅੱਧ ਵਿਚਕਾਰ ਸੜਕ ਦੇ ਲੱਗਦੀਆਂ ਹਨ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਈ ਰਿਕਸ਼ਾ ਚਾਲਕਾ ਜੋ ਟਰੈਫਿਕ ਨਿਯਮਾਂ ਦਾ ਉਲੰਘਣ ਕਰਦੇ ਹਨ ਉਹਨਾਂ ਦੇ ਖਿਲਾਫ ਮੁਹਿੰਮ ਛੇੜੀ ਜਾਏਗੀ ਅਤੇ ਬਿਨਾਂ ਰਜਿਸਟਰੇਸ਼ਨ ਅਤੇ ਲਾਈਸੈਂਸ ਦੇ ਸੜਕ ਤੇ ਦੌੜਨ ਵਾਲੇ ਈ ਰਿਕਸ਼ਾ ਚਾਲਕਾ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ।