← ਪਿਛੇ ਪਰਤੋ
ਚੰਡੀਗੜ੍ਹ: ਸੈਕਟਰ 53 ’ਚ ਫਰਨੀਚਰ ਮਾਰਕੀਟ ’ਚ ਦੁਕਾਨਾਂ ਢਾਹੁਣ ਦੀ ਮੁਹਿੰਮ ਸ਼ੁਰੂ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 20 ਜੁਲਾਈ, 2025: ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸਵੇਰੇ ਸੈਕਟਰ 53 ਸਥਿਤ ਫਰਨੀਚਰ ਮਾਰਕੀਟ ਵਿਚ ਦੁਕਾਨਾਂ ਢਾਹੁਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਮੁਹਿੰਮ ਵਾਸਤੇ 1 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਜੇ ਸੀ ਬੀ ਤੇ ਪੋਕਲੇਨ ਮਸ਼ੀਨਾਂ ਨਜਾਇਜ਼ ਤੌਰ ’ਤੇ ਬਣੀਆਂ 116 ਦੁਕਾਨਾਂ ਢਾਹੁਣ ਦਾ ਕੰਮ ਕਰ ਰਹੀਆਂ ਹਨ। ਇਹ ਮਾਰਕੀਟ ਕਈ ਦਹਾਕੇ ਪੁਰਾਣੀ ਹੈ ਤੇ ਇਸਦੀ 16 ਏਕੜ ਜ਼ਮੀਨ 2 ਹਜ਼ਾਰ ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ।
Total Responses : 2438