ਐਸ.ਸੀ/ਬੀ.ਸੀ. ਅਧਿਆਪਕ ਅਤੇ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਹੋਈ
ਬਟਾਲਾ ਅਤੇ ਕਾਦੀਆਂ ਦੇ ਬਲਾਕ ਪ੍ਰਧਾਨਾਂ ਦੀ ਸਰਬਸੰਮਤੀ ਨਾਲ ਚੋਣ ਹੋਈ
ਰੋਹਿਤ ਗੁਪਤਾ
ਬਟਾਲਾ 17 ਸਤੰਬਰ 2025- ਐਸਸੀ ਬੀਸੀ ਅਧਿਆਪਕ ਅਤੇ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਦੀ ਇੱਕ ਹੰਗਾਮੀ ਮੀਟਿੰਗ ਸੁਭਾਸ਼ ਚੰਦਰ ਪਾਰਕ ਬਟਾਲਾ ਵਿਖੇ ਕੀਤੀ ਗਈ ਜਿਸ ਵਿੱਚ ਬਲਾਕ ਬਟਾਲਾ ਅਤੇ ਕਾਦੀਆਂ ਦੇ ਅਹੁੱਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਦੌਰਾਨ ਪਰਮਿੰਦਰ ਸਿੰਘ ਕੋਠੇ ਘਰਾਲਾ ਚੀਫ ਆਰਗੇਨਾਇਜਰ ਅਤੇ ਮਾਸਟਰ ਰਛਪਾਲ ਸਿੰਘ ਭੁੰਬਲੀ ਜ਼ਿਲ੍ਹਾ ਪ੍ਰਧਾਨ ਐਸਸੀ ਬੀਸੀ ਅਧਿਆਪਕ ਅਤੇ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਵਿਸ਼ੇਸ ਤੌਰ ਤੇ ਹਾਜ਼ਰ ਰਹੇ। ਇਸ ਦੌਰਾਨ ਸਵਿੰਦਰ ਸਿੰਘ ਜੈਤੋਸਰਜਾ ਮੀਤ ਪ੍ਰਧਾਨ ਪੰਜਾਬ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਬਟਾਲਾ ਦੇ ਸਾਂਝੇ ਤੌਰ ਤੇ ਸ੍ਰੀ ਜਸਪਾਲ ਸਿੰਘ ਭੱਟੀ ਨੂੰ ਬਲਾਕ ਬਟਾਲਾ ਦਾ ਪ੍ਰਧਾਨ ਅਤੇ ਪਵਨ ਕੁਮਾਰ ਨੂੰ ਬਟਾਲਾ ਬਲਾਕ ਦਾ ਜਨਰਲ ਸਕੱਤਰ, ਦਲਬੀਰ ਸਿੰਘ ਸੱਖੋਵਾਲੀਆ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਸਤਨਾਮ ਸਿੰਘ ਹਰਪੁਰਾ ਨੂੰ ਬਲਾਕ ਕਾਦੀਆਂ ਦਾ ਪ੍ਰਧਾਨ, ਅਜਮੇਰ ਸਿੰਘ ਲੈਕਚਰਾਰ ਨੂੰ ਜਨਰਲ ਸਕੱਤਰ ,ਅਜੇ ਕੁਮਾਰ ਢਡਿਆਲਾ ਨੂੰ ਉਪ ਪ੍ਰਧਾਨ,ਮਨਜਿੰਦਰ ਸਿੰਘ ਲੈਕਚਰਾਰ ਵਿੱਤ ਸਕੱਤਰ,ਸਰਬਜੀਤ ਸਿੰਘ ਪ੍ਰੈਸ ਸਕੱਤਰ ਨਿਯੁਕਤ ਕੀਤੇ ਗਏ।ਸ੍ ਇਸ ਦੌਰਾਨ ਚੀਫ਼ ਆਰਗੇਨਾਈਜਰ ਪਰਮਿੰਦਰ ਸਿੰਘ ਨੇ ਅਧਿਆਪਕਾ ਤੇ ਮੁਲਾਜ਼ਮਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 22 ਤਰੀਕ ਨੂੰ ਜਾਗਰੂਕਤਾ ਕੈਡਰ ਕੈਂਪ ਗੁਰਦਾਸਪੁਰ ਵਿਖੇ ਲਗਾਇਆ ਜਾ ਰਿਹਾ ਹੈ ਉਸ ਵਿੱਚ ਸਾਰੇ ਸਾਥੀ ਵੱਡੀ ਪੱਧਰ ਤੇ ਸ਼ਮੂਲੀਅਤ ਕਰਨ। ਰਛਪਾਲ ਸਿੰਘ ਭੁੰਬਲੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਨੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂਨਾ ਪੈਕਟ,ਬੈਕਲਾਗ ਅਤੇ ਰੋਸਟਰ ਆਦਿ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨੀ ਬੇਹੱਦ ਜ਼ਰੂਰੀ ਹੈ ਅਤੇ ਵੱਧ ਤੋਂ ਵੱਧ ਇਸ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ।
ਇਸ ਨਾਲ ਸੰਗਠਨ ਦੀ ਤਾਕਤ ਦੂਨੀ ਚੌਣੀ ਹੋ ਜਾਵੇਗੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸੁਰਜੀਤ ਰਾਜ,ਸੈਂਟਰ ਮੁੱਖ ਅਧਿਆਪਕ ਜਗਜੀਤ ਸਿੰਘ , ਯਸਪਾਲ ਲਾਲਪੁਰਾ,ਜਗਦੀਸ਼ ਰਾਜ ਬੈਂਸ, ਸੁਖਦੇਵ ਸਿੰਘ ਕਲੇਰ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਭੱਟੀਵਾਲ, ਰਾਮ ਸਿੰਘ , ਸਰਬਜੀਤ ਸਿੰਘ ਬਰਿਆਰ,ਹਰਦਿਆਲ ਸਿੰਘ ਸਰਚੂਰ ,ਰਮਨਦੀਪ ਸਿੰਘ ਮਸਾਣੀਆਂ, ਬਲਜਿੰਦਰ ਸਿੰਘ ਸ਼ਾਹਬਾਦ ,ਕੀਮਤੀ ਲਾਲ ਗ੍ਰੰਥਗੜ੍ਹ, ਜਸਪਾਲ ਸਿੰਘ ਜੈਤੋਸਰਜਾ, ਜਸਵਿੰਦਰ ਸਿੰਘ ਬਾਸਰਪੁਰ, ਅਮਿਤ ਸਿੰਘ ਹਰਦੋ ਝੰਡੇ ,ਜਤਿੰਦਰ ਸਿੰਘ ਕੋਟਲੀ ਫਸੀ, ਮਨਜੀਤ ਸਿੰਘ ਨੱਠਵਾਲ ,ਅਰਵਿੰਦਰ ਸਿੰਘ ਮੱਲਿਆਵਾਲ ,ਅਜੇ ਕੁਮਾਰ ਢੱਡਿਆਲਾ, ਰਜੇਸ਼ ਕੁਮਾਰ ,ਸੰਦੀਪ ਕੁਮਾਰ ,ਨਰੇਸ਼ ਕੁਮਾਰ,ਰਾਜ ਕੁਮਾਰ ,ਸੁਖਦੇਵ ਸਿੰਘ, ਜਤਿੰਦਰ ਸਿੰਘ, ਸੰਦੇਸ਼ ਕੁਮਾਰ ਗੋਸਪੁਰਾ ,ਜੋਗਿੰਦਰ ਪਾਲ ਢੱਡਿਆਲਾ ਨੱਤ, ਤਜਿੰਦਰ ਸਿੰਘ ਡੱਲਾ ,ਰਾਮ ਸਿੰਘ ਨਾਨਕ ਚੱਕ,ਸੰਦੀਪ ਸਿੰਘ ਧੁੱਪਸੜੀ , ਮਾਸਟਰ ਵਿੱਕੀ ਜੀ, ਸਵਿੰਦਰ ਸਿੰਘ,ਰੂਪ ਚੰਦ ਸੋਨੂੰ, ਜਤਿੰਦਰ ਸਿੰਘ, ਅਮਰਬੀਰ ਸਿੰਘ, ਰਣਜੀਤ ਸਿੰਘ,ਪੂਰਨ ਸਿੰਘ ਆਦਿ ਹਾਜ਼ਰ ਸਨ।