ਅਸਤੀਫ਼ਾ ਦੇਣ ਮਗਰੋਂ ਚੱਲ ਰਹੀਆਂ ਚਰਚਾਵਾਂ 'ਤੇ ਰਣਜੀਤ ਗਿੱਲ ਨੇ ਲਾਈ ਰੋਕ
ਰਵੀ ਜੱਖੂ
ਚੰਡੀਗੜ੍ਹ, 20 ਜੁਲਾਈ 2025: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਰਣਜੀਤ ਸਿੰਘ ਗਿੱਲ ਨੇ ਬੀਤੇ ਦਿਨ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਤੋਂ ਬਾਅਦ ਆਪਣੇ ਰਾਜਨੀਤਿਕ ਭਵਿੱਖ ਅਤੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਚੱਲ ਰਹੀਆਂ ਅਟਕਲਾਂ 'ਤੇ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਲੈ ਕੇ ਕਈ ਗਲਤ ਪ੍ਰਚਾਰ ਹੋ ਰਹੇ ਹਨ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਿ "ਮੇਰੇ ਅਗਲੇਰੇ ਰਾਜਨੀਤਿਕ ਨਿਰਣੇ ਅਤੇ ਭਵਿੱਖ ਬਾਰੇ ਮੈਂ ਸਿਰਫ ਆਪਣੇ ਹਲਕੇ ਦੇ ਮਾਣ ਅਤੇ ਵਰਕਰਾਂ ਨਾਲ ਮਸ਼ਵਰਾ ਕਰਕੇ ਹੀ ਕੋਈ ਅਹਮ ਫੈਸਲਾ ਲਵਾਂਗਾ। ਹਲਕੇ ਦਾ ਹੁਕਮ ਮੇਰੇ ਸਿਰ ਮੱਥੇ ਹੈ ਅਤੇ ਉਨ੍ਹਾਂ ਦੀ ਸਲਾਹ ਨੂੰ ਹੀ ਪਹਿਲ ਦੇਵਾਂਗਾ।"
ਆਮ ਲੋਕਾਂ ਅਤੇ ਪਾਰਟੀ ਵਰਕਰਾਂ ਵਿੱਚ ਗਿੱਲ ਦੇ ਅਸਤੀਫ਼ੇ ਤੋਂ ਬਾਅਦ ਚਰਚਾ ਗਰਮ ਹੋਈ ਪਈ ਹੈ ਕਿ ਉਹ ਅਗਲਾ ਰਾਜਨੀਤਿਕ ਕਦਮ ਕਿਵੇਂ ਚੁੱਕਣਗੇ।