ਚੰਡੀਗੜ੍ਹ 20 ਸਤੰਬਰ 2021: ਗਾਇਕ, ਗੀਤਕਾਰ ਅਤੇ ਨੌਜਵਾਨ ਕਿਸਾਨ ਆਗੂ ਸਰਬੰਸ ਪ੍ਰਤੀਕ ਸਿੰਘ ਉਰਫ਼ ਪ੍ਰਤੀਕ ਮਾਣ ਨੇ ਕਿਸਾਨ ਅੰਦੋਲਨ ਦੇ ਚਲਦਿਆਂ ਦੂਜਾ ਗੀਤ "ਦਿੱਲੀ ਬੋਲਦੀ" ਨੂੰ ਸਰੋਤਿਆਂ ਦੀ ਕਚਿਹਰੀ ਵਿਚ ਪੇਸ਼ ਕੀਤਾ ਹੈ। ਨਿਰਮਾਤਾ ਸਨੋਵਰ ਢਿੱਲੋ ਨੇ ਅਰਬਨ ਭਾਊ ਬੇੈਨਰ ਹੇਠ ਪਿਕਸਲ ਸਟੂਡਿੳ ਤੇ ਦਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਮਾਰਕਿਟ ਵਿਚ ਉਤਾਰਿਆ ਹੈ।ਸਰਬੰਸ ਪ੍ਰਤੀਕ ਨੇ ਗੀਤ ਲਿਖਿਆ ਅਤੇ ਗਾਇਆ ਹੈ ਉਸ ਨੇ ਕਿਹਾ ਕਿ ਇਸ ਦੀ ਵੀਡਿੳ ਮੱਧਮ ਇਸ ਲਈ ਹੈ ਕਿ ਦਿੱਲੀ ਜ਼ੋ ਕਈ ਵਾਰ ਸਿੱਖਾਂ ਨੇ ਸਰ ਕੀਤੀ ਅਤੇ ਹੁਣ ਉਸ ਤਖਤ ਉਤੇ ਬੈਠੇ ਹੁਕਮਰਾਨ ਇਨਸਾਫ਼ ਨਹੀ ਕਰ ਰਹੇ ਅਤੇ ਦਿੱਲੀ ਇੱਕ ਸੁਪਨੇ ਵਿਚ ਬਾਬਾ ਬਘੇਲ ਸਿੰਘ ਦੇ ਸਿੰਘਾਂ ਨੂੰ ਪੁਕਾਰਦੀ ਵਿਖਾਈ ਗਈ ਹੈ ਕਿ ਜੇਕਰ ਸਿੱਖਾਂ ਦਾ ਰਾਜ ਦੇਸ਼ ਵਿਚ ਹੋਵੇ ਤਾਂ ਕੋਈ ਪ੍ਰਾਣੀ ਦੇਸ਼ ਵਿਚ ਭੁੱਖਾ ਨਹੀ ਸੋਵੇਗਾ। ਜਿਕਰਯੋਗ ਹੈ ਕਿ ਪ੍ਰਤੀਕ ਨੇ ਪਹਿਲਾ ਵੀ ਕਿਸਾਨ ਅੰਦੋਲਨ ਨੂੰ ਸਪਰਪਿੱਤ ਗੀਤ, "ਤੇਰੀ ਹਿੱਕ ਤੇ ਦਿੱਲੀਏ" ਵੀ ਦੇ ਚੁੱਕਿਆ ਹੈ ਅਤੇ ਉਸ ਦੇ ਗੀਤ "ਵੱਡਾ ਸਾਕਾ", "ਵਾਹ ਵਾਹ ਗੁਰੂ ਗੋਬਿੰਦ ਸਿੰਘ", "ਜਰਨੈਲ ਸਿੰਘ", "ਪੁੱਤ ਸਾਡਾ", "ਧੀਆਂ ਦੀ ਲੋਹੜੀ", "ਫੋਟੋਕਾਪੀਆਂ", "ਸੁਰਮਾ", "ਅੱਖ ਬੋਲਦੀ" ਤੇ ਹੋਰ ਆ ਚੁੱਕੇ ਹਨ। ਉਹ ਮਹਿਕ ਦੀਆਂ ਤੰਦਾਂ ਅਕਾਦਮੀ ਰਾਹੀ ਕਈ ਉਸਾਰੂ ਪ੍ਰੱਗਰਾਮ ਦੇ ਚੁੱਕਾ ਹੈ ਤੇ ਬੇਹਤਰੀਨ ਭੰਗੜਚੀ ਰਹਿ ਚੁੱਕਿਆ ਹੈ ਅਤੇ ਨਾਟਕਾਂ, ਲਘੂ ਫ਼ਿਲਮਾਂ ਵਿਚ ਅਦਾਕਾਰੀ ਵੀ ਕਰ ਚੁੱਕਾ ਹੈ। ਪ੍ਰਤੀਕ ਭਾਰਤੀ ਕਿਸਾਨ ਯੂਨੀਅਨ(ਚਡੂੰਨੀ) ਦੀ ਕੌਮੀ ਕੋਰ ਕਮੇਟੀ ਦਾ ਮੈਬਰ ਵੀ ਹੈ