ਪੰਜਾਬੀ ਫ਼ਿਲਮ 'ਥਾਣਾ ਸਦਰ' 17 ਸਤੰਬਰ ਨੂੰ ਦੇਸ਼ ਅਤੇ ਦੁਨੀਆਂ ਭਰ 'ਚ ਰਿਲੀਜ਼ ਹੋਵੇਗੀ: ਕਰਤਾਰ ਚੀਮਾ
ਪਰਵਿੰਦਰ ਸਿੰਘ ਕੰਧਾਰੀ
- 'ਥਾਣਾ ਸਦਰ' ਦੀ ਟੀਮ ਬਾਬਾ ਫ਼ਰੀਦ ਲਾਅ ਕਾਲਜ ਅਤੇ ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ ਪਹੁੰਚੀ
- ਫ਼ਰੀਦਕੋਟੀਏ ਲੋਕ ਗਾਇਕ ਹਰਿੰਦਰ ਸੰਧੂ ਵੀ ਥਾਣਾ ਸਦਰ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ
ਫ਼ਰੀਦਕੋਟ, 16 ਸਤੰਬਰ 2021 - ਬਲਕਾਰ ਮੋਸ਼ਨ ਪਿਕਚਰਜ਼ ਵੱਲੋਂ ਤਿਆਰ ਕੀਤੀ ਨਵੀਂ ਪੰਜਾਬੀ ਫ਼ਿਲਮ 'ਥਾਣਾ ਸਦਰ' 17 ਸਤੰਬਰ ਨੂੰ ਦੇਸ਼ ਅਤੇ ਦੁਨੀਆਂ ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ | ਇਹ ਫ਼ਿਲਮ ਜਿੱਥੇ ਨੌਜਵਾਨਾਂ ਨੂੰ ਚੰਗੇ ਨਾਗਰਿਕ ਬਣ ਕੇ ਵਿਚਰਨ ਵਾਸਤੇ ਪ੍ਰੇਰਿਤ ਕਰੇਗੀ, ਉੱਥੇ ਸਮਾਜ ਦੇ ਕੁਝ ਵਰਗਾਂ ਨੂੰ ਆਪਣੀ ਕਾਰਗਜ਼ਾਰੀ ਦਾ ਮਾਨ-ਸਨਮਾਨ ਵਧਾਉਣ ਵਾਸਤੇ ਕਿੱਤੇ ਪ੍ਰਤੀ ਸਮਰਪਿਤ ਹੋਣ, ਕਿੱਤੇ ਅੰਦਰ ਲੋਂੜੀਦੇ ਸੁਧਾਰ ਕਰਨ ਲਈ ਵੀ ਉਤਸ਼ਾਹਿਤ ਕਰੇਗੀ |
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਕਰਤਾਰ ਚੀਮਾ ਨੇ ਬਾਬਾ ਫ਼ਰੀਦ ਲਾਅ ਕਾਲਜ ਅਤੇ ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ ਫ਼ਰੀਦਕੋਟ ਵਿਖੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲਾਂ ਆਈਆਂ ਫ਼ਿਲਮਾਂ ਸਿਕੰਦਰ-1, ਸਿੰਕਦਰ-2, ਦਾਰਾ, ਸਿੰਘਮ, ਯਾਰ ਅਣਮੁੱਲੇ, ਮਿੱਟੀ ਨਾ ਫ਼ਰੋਲ ਜੋਗੀਆ ਵਾਂਗ ਇਹ ਫ਼ਿਲਮ ਵੀ ਪਸੰਦ ਆਵੇਗੀ | ਉਨ੍ਹਾਂ ਕਿਹਾ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦੀ ਕਸਵੱਟੀ ਤੇ ਖਰੀ ਉੱਤਰੇਗੀ | ਇਨ੍ਹਾਂ ਮੌਕਿਆਂ ਤੇ ਫ਼ਿਲਮ ਦੇ ਲੇਖਕ ਹੈੱਪੀ ਰੋਡੇ, ਪ੍ਰੋਡਿਊਸਰ ਬਲਕਾਰ ਭੁੱਲਰ, ਅਦਾਕਾਰ ਗੁਰਮੀਤ ਸਾਜਨ, ਲੋਕ ਗਾਇਕ ਹਰਿੰਦਰ ਸੰਧੂ,ਵਿਕਰਮਜੀਤ ਵਿਰਕ, ਗਾਇਕ ਅਰਸ਼ ਮੈਣੀ, ਹੀਰੋਇਨ ਗੂੰਜਨ ਕਟੌਚ ਨੇ ਦੱਸਿਆ ਕਿ ਇਹ ਨਿਵੇਕਲੀ ਪੰਜਾਬੀ ਫ਼ਿਲਮ ਤੇ ਸਾਰੀ ਟੀਮ ਨੇ ਬਹੁਤ ਕਰੜੀ ਮਿਹਨਤ ਕੀਤੀ ਹੈ |
ਉਨ੍ਹਾਂ ਕਿਹਾ ਇਹ ਫ਼ਿਲਮ ਹਰ ਵਰਗ ਦੇ ਸਰੋਤਿਆਂ ਨੂੰ ਮੁਕੰਮਲ ਮੰਨੋਰੰਜਨ ਦੇਵੇਗੀ | ਬਾਬਾ ਫ਼ਰੀਦ ਲਾਅ ਕਾਲਜ 'ਚ ਪਿ੍ੰਸੀਪਲ ਪੰਕਜ ਗਰਗ, ਪ੍ਰੋ.ਡਾ.ਮਨੀਸ਼ ਖੁੰਗਰ, ਮੀਨੂੰ ਅਰੋੜਾ, ਪੰਕਜ ਕੁਮਾਰ, ਰਾਜੇਸ਼ ਸ਼ਰਮਾ ਹਾਜ਼ਰ ਸਨ | ਬਾਬਾ ਬੰਦਾ ਬਹਾਦਰ ਨਰਸਿੰਗ ਕਾਲਜ ਵਿਖੇ ਕਾਲਜ ਦੇ ਚੇਅਰਮੈੱਨ ਪੁਨੀਤ ਇੰਦਰ ਬਾਵਾ, ਡਾਇਰੈੱਕਟਰ ਸ਼ਾਲਿਨੀ ਬਾਵਾ, ਪਿ੍ੰਸੀਪਲ ਤਰਨਪ੍ਰੀਤ ਕੌਰ ਅਤੇ ਕਾਲਜ ਦਾ ਸਟਾਫ਼ ਹਾਜ਼ਰ ਸੀ | ਦੋਹਾਂ ਕਾਲਜਾਂ 'ਚ ਫ਼ਿਲਮ ਦੀ ਟੀਮ ਸਨਮਾਨ ਕੀਤਾ ਗਿਆ | ਇਨ੍ਹਾਂ ਮੌਕਿਆਂ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ | ਇਸ ਮੌਕੇ ਫ਼ਿਲਮੀ ਲੇਖਕ ਪਰਮਜੀਤ ਸਿੰਘ, ਸੰਨੀਰੁੱਧ ਸਿੰਘ ਸੰਨੀ, ਨਿਰਦੇਸ਼ਕ ਮਨਜੀਤ ਸਿੰਘ ਟੋਨੀ, ਸਤਨਾਮ ਸਿੰਘ ਬੱਤਰਾ, ਲਛਮਣ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਅਮਿ੍ੰਤਪਾਲ ਸਿੰਘ ਹਾਜ਼ਰ ਸਨ |