ਪੁਰਾਤਨ ਗਾਇਕੀ ਦਾ ਬਾਦਸ਼ਾਹ ਬੰਸਾ ਨੰਗਲ ਵਾਲਾ ਨਹੀਂ ਰਿਹਾ
ਸੁਖਮੰਦਰ ਹਿੰਮਤਪੁਰੀ
- ਮਿਰਜ਼ਾ/ਸਾਹਿਬਾ ਸੱਸੀ/ਪੁਨੂੰ ਹੀਰ/ਰਾਂਝਾ, ਦੁੱਲ੍ਹਾ ਭੱਟੀ ਦੇ ਜੁਬਾਨੀ ਚੇਤੇ ਸਨ ਕਿੱਸੇ
ਨਿਹਾਲ ਸਿੰਘ ਵਾਲਾ 17 ਜੁਲਾਈ 2021 - ਪੁਰਾਤਨ ਪੰਜਾਬ ਨੂੰ ਆਪਣੇ ਵਿੱਚ ਸਮੋਕੇ ਰੱਖਣ ਵਾਲਾ ਨਾਗੋਜੀਆ ਤੇ ਤੂੰਬੇ ਨਾਲ ਪੁਰਾਤਨ ਪੰਜਾਬ ਦੀਆਂ ਕਥਾਵਾਂ ਗਾਉਣ ਵਾਲਾ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੂਰਬੀਰਾਂ ਤੇ ਲੋਕਾਂ ਦੀਆਂ ਗੱਲਾਂ ਕਰਨ ਵਾਲਾ ਹਰਬੰਸ ਸਿੰਘ ਬੰਸਾ (ਨੰਗਲ ਵਾਲਾ) ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ । ਬੰਸਾ ਨੰਗਲ ਪੁਰਾਣੇ ਅਤੇ ਹੁਣ ਦੇ ਵੇਲੇ ਦੀਆਂ ਗੱਲਾਂ ਨੂੰ ਆਪਣੇ ਅੰਦਾਜ਼ ਵਿਚ ਗਾਉਂਦਾ ਸੀ,ਜੋ ਹਰ ਇੱਕ ਨੂੰ ਆਪਣੇ ਘਰ ਜਾ ਆਪਣੇ ਆਸ ਪਾਸ ਬੀਤਿਆ ਮਹਿਸੂਸ਼ ਕਰਦਾ ਸੀ ।
ਇਸ ਲਈ ਇਸ ਨੂੰ ਸੁਣਨ ਵਾਲੇ ਲੋਕ ਇਸ ਦੇ ਕੱਟੜ ਫ਼ੈਨ ਹੁੰਦੇ ਸਨ । ਬੰਸ਼ਾ ਨੰਗਲ ਮਿਰਜ਼ਾ/ਸਾਹਿਬਾ ਸੱਸੀ/ਪੁਨੂੰ ਹੀਰ/ਰਾਂਝਾ, ਦੁੱਲ੍ਹਾ ਭੱਟੀ... ਸੀਣਹੀ-ਫਰਿਆਦ..ਕੁੰਡਾ ਪਹਿਲਵਾਨ ਇਹੋ ਜਿਹੀਆਂ ਹੋਰ ਵੀ ਪੁਰਾਣੀਆਂ ਗਾਥਾਵਾਂ ਜਦੋਂ ਗਾਉਂਦਾ ਸੀ ਤਾਂ ਏਦਾਂ ਲੱਗਦਾ ਸੀ ਜਿਵੇ ਕਿ ਸਮਾਂ ਖਲੋ ਜਾਦਾ ਸੀ
ਅੱਜ ਉਹ ਆਪਣੇ ਪਿੱਛੇ 3 ਪੁੱਤਰ.. ਪੋਤੇ ਪੋਤੀਆਂ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਤਕਰੀਬਨ 80 ਸਾਲ ਦੀ ਉਮਰ ਵਿਚ ਹਾਰਟ ਅਟੈਕ ਦੀ ਵਜਾ ਨਾਲ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ ਹੈ
ਅੱਜ ਉਸ ਦਾ ਸਸਕਾਰ ਪਿੰਡ ਨੰਗਲ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਸਸਕਾਰ ਦੌਰਾਨ ਅੱਜ ਉਸ ਦੇ ਚਾਹੁਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ ਅਤੇ ਉਹ ਆਪਣੇ ਪਸੰਦੀਦਾ ਗਾਇਕ ਦੇ ਆਖ਼ਰੀ ਵਾਰ ਦਰਸ਼ਨ ਕਰ ਕੇ ਭਾਵੁਕ ਹੋ ਰਹੇ ਸਨ । ਬੰਸਾ ਨੰਗਲ ਵਾਲਾ ਕੱਲ੍ਹ ਵੀ ਆਪਣੇ ਸਾਥੀਆਂ ਨਾਲ ਪਿੰਡ ਮਾਣੂੰਕੇ ਗਿੱਲ (ਮੋਗਾ) ਵਿਖੇ ਕੱਕੜੇ ਦੇ ਮੇਲੇ ਤੇ ਆਪਣਾ ਗਾਉਣ ਗਾਕੇ ਆਇਆ ਸੀ..!