ਮਾਡਲ ਤੋਂ ਗਾਇਕਾ ਬਣੀ ਭੂਮਿਕਾ ਸ਼ਰਮਾ ਦਾ ਨਵਾਂ ਗਾਣਾ ਰਿਲੀਜ਼
ਚੰਡੀਗੜ੍ਹ, 13 ਜੁਲਾਈ 2021 - ਪੰਜਾਬ ਹਮੇਸ਼ਾਂ ਮਲਟੀ ਟੈਲੇਂਟ ਲੋਕਾਂ ਦੀ ਧਰਤੀ ਰਿਹਾ ਹੈ। ਇੱਥੇ ਹਰ ਕੋਈ ਮਲਟੀ ਟਾਸਕਿੰਗ ਤੇ ਪਹੁੰਚ ਜਾਂਦਾ ਹੈ, ਇੱਕ ਗਾਇਕ ਇੱਕ ਅਭਿਨੇਤਾ ਹੁੰਦਾ ਹੈ, ਇੱਕ ਅਭਿਨੇਤਾ ਇੱਕ ਨਿਰਦੇਸ਼ਕ ਹੁੰਦਾ ਹੈ ਅਤੇ ਇੱਕ ਨਿਰਦੇਸ਼ਕ ਵੀ ਇੱਕ ਅਭਿਨੇਤਾ ਹੁੰਦਾ ਹੈ। ਭੂਮਿਕਾ ਸ਼ਰਮਾ, ਜਿਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਮਾਡਲ ਵਜੋਂ ਕੀਤੀ ਸੀ, ਹੁਣ ਗਾਇਕਾ ਵਜੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹਨਾਂ ਨੇ ਆਪਣਾ ਨਵਾਂ ਟਰੈਕ ‘ਕਾਲੀ ਮਾਜੇਰਾਤੀ’ ਰਿਲੀਜ਼ ਕੀਤਾ।
ਗਾਣੇ ਦੇ ਬੋਲ ਏਂਜੋ ਨੇ ਲਿਖੇ ਹਨ ,ਜਿਨ੍ਹਾਂ ਨੇ ਆਪਣੀ ਆਵਾਜ਼ ਦੇਣ ਦੇ ਨਾਲ ਇਸ ਨੂੰ ਵੀ ਰਚਿਆ ਹੈ। ਭੂਮਿਕਾ ਸ਼ਰਮਾ ਦੇ ਨਾਲ ਅਭਿਸ਼ੇਕ ਕੁਮਾਰ ਵੀ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਗਾਣੇ ਦੀ ਵੀਡੀਓ ਅਰੁਣਾ ਰਾਏ ਨੇ ਡਾਇਰੈਕਟ ਕੀਤੀ ਹੈ। ਗਾਣੇ ਦਾ ਵੀਡੀਓ ਫ੍ਰਾਈਡੇ ਫਨ ਰਿਕਾਰਡ ਦੇ ਔਫ਼ਿਸ਼ਲ ਯੂ ਟਿਊਬ ਚੈਨਲ 'ਤੇ ਜਾਰੀ ਕੀਤਾ ਗਿਆ ਹੈ ।
ਆਪਣੇ ਤਜ਼ਰਬੇ ਬਾਰੇ ਗੱਲ ਕਰਦਿਆਂ ਭੂਮਿਕਾ ਸ਼ਰਮਾ ਨੇ ਕਿਹਾ, “ਮਨੋਰੰਜਨ ਇੰਡਸਟਰੀ ਨੇ ਹਮੇਸ਼ਾਂ ਮੈਂਨੂੰ ਆਕਰਸ਼ਿਤ ਕੀਤਾ ਹੈ, ਮੈਂ ਇਸ ਦਾ ਹਿੱਸਾ ਬਣਨਾ ਚਾਹੁੰਦੀ ਸੀ। ਮੈਂ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰਦੀ ਹਾਂ ਕਿ ਮੈਂ ਆਪਣਾ ਸੁਪਨਾ ਜੀ ਰਹੀ ਹਾਂ। ਮੈਂ ਉਨ੍ਹਾਂ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਹਮੇਸ਼ਾਂ ਮੈਂਨੂੰ ਪਿਆਰ ਕੀਤਾ ਹੈ, ਅਤੇ ਮੈਂ ਆਸ ਕਰਦੀ ਹਾਂ ਕਿ ਇਸ ‘ਕਾਲੀ ਮਾਜੇਰਾਤੀ’ ਗੀਤ ਨਾਲ ਉਹ ਅੱਗੇ ਵੀ ਅਜਿਹਾ ਪਿਆਰ ਕਰਦੇ ਰਹਿਣਗੇ।“
ਗਾਣੇ ਦੀ ਵੀਡੀਓ ਨਿਰਦੇਸ਼ਕ ਅਰੁਣਾ ਰਾਏ ਨੇ ਕਿਹਾ, “ਮੈਂ ਹਮੇਸ਼ਾ ਪੈਨ ਇੰਡੀਆ ਪੱਧਰ ਦੇ ਗਾਣੇ ਦੀ ਸ਼ੂਟਿੰਗ ਕਰਨਾ ਪਸੰਦ ਕਰਦੀ ਹਾਂ। ਇਸ ਗਾਣੇ ਦੇ ਨਾਲ ਮੈਂ ਕਲਾਕਾਰਾਂ ਦੀ ਸੈੱਟ 'ਤੇ ਸਟਾਇਲਿੰਗ ਨਾਲ ਭਾਵਨਾ ਨੂੰ ਵਿਸ਼ਾਲ ਰੱਖਣ ਦੀ ਕੋਸ਼ਿਸ਼ ਵੀ ਕੀਤੀ। ਜਿਵੇਂ ਕਿ ਭੂਮਿਕਾ ਇਕ ਬੇਹਤਰੀਨ ਡਾਂਸਰ ਹੈ, ਮੈਂ ਉਸ ਤੱਤ ਨਾਲ ਵੀ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਜੈਕਟ ਲਈ ਪੂਰੀ ਟੀਮ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ। ਮੈਂ ਬੱਸ ਆਸ ਕਰਦੀ ਹਾਂ ਕਿ ਸਰੋਤੇ ਸਾਡੀ ਕੋਸ਼ਿਸ਼ਾਂ ਦੀ ਕਦਰ ਕਰਨਗੇ।“
‘ਕਾਲੀ ਮਾਜੇਰਾਤੀ’ ਗਾਣੇ ਦਾ ਵੀਡੀਓ ਫ੍ਰਾਈਡੇ ਫਨ ਰਿਕਾਰਡਜ਼ ਦੇ ਔਫ਼ਿਸ਼ਲ ਯੂ ਟਿਊਬ ਚੈਨਲ ‘ਤੇ 12 ਜੁਲਾਈ 2021 ਨੂੰ ਰਿਲੀਜ ਹੋ ਚੁੱਕਾ ਹੈ।