ਪੰਜਾਬੀ ਫਿਲਮ ਜਗਤ ਦੇ ਸਿਤਾਰੇ ਸੁਖਜਿੰਦਰ ਸ਼ੇਰਾ ਦੀ ਮੌਤ 'ਤੇ ਪਿੰਡ ਮਲਕ ਵਿਚ ਸੋਗ
ਦੀਪਕ ਜੈਨ
- ਸਾਬਕਾ ਵਿਧਾਇਕ ਐਸ ਆਰ ਕਲੇਰ ਪੁੱਜੇ ਦੁੱਖ ਪ੍ਰਗਟ ਕਰਨ
ਜਗਰਾਓਂ, 5 ਮਈ 2021 - ਪਿੰਡ ਮਲਕ ਤੋਂ ਪੰਜਾਬੀ ਫ਼ਿਲਮ ਜਗਤ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਸੁਖਜਿੰਦਰ ਸਿੰਘ ਸ਼ੇਰਾ ਦੇ ਦੇਹਾਂਤ ਹੋ ਗਿਆ ਹੈ ਜਿਸ 'ਤੇ ਪਿੰਡ ਮਲਕ ਸਮੇਤ ਪੂਰੇ ਇਲਾਕੇ 'ਚ ਸ਼ੋਕ ਦੀ ਲਹਿਰ ਛਾ ਗਈ ਹੈ। ਅੱਜ ਐੱਸਆਰਕਲੇਰ ਸਾਬਕਾ ਵਿਧਾਇਕ ਜਗਰਾਉਂ ਪਰਿਵਾਰਕ ਮੈਂਬਰਾ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਐਸ ਆਰ ਕਲੇਰ ਦੇ ਨਾਲ ਸਾਬਕਾ ਬਲਾਕ ਸੰਮਤੀ ਚੇਅਰਮੈਨ ਦੀਦਾਰ ਸਿੰਘ ਮਲਕ ਨੇ ਵੀ ਦੁੱਖ ਸਾਂਝਾ ਕੀਤਾ ।