CBSA, CGC ਲਾਂਡਰਾਂ ਦੇ ਵਿਦਿਆਰਥੀਆਂ ਨੇ ਆਈਡੀਈ ਬੂਟਕੈਂਪ ਵਿੱਚ ਲਿਆ ਹਿੱਸਾ
ਚੰਡੀਗੜ੍ਹ, 24 May 2026- ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ, ਦੇ ਵਿਦਿਆਰਥੀਆਂ ਨੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਵੱਲੋਂ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ (ਐਮਆਈਸੀ), ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਇਨੋਵੇਸ਼ਨ, ਡਿਜ਼ਾਈਨ ਅਤੇ ਐਂਟਰਪ੍ਰਨਿਓਰਸ਼ਿਪ (ਆਈਡੀਈ) ਬੂਟਕੈਂਪ 2026 ਵਿੱਚ ਹਿੱਸਾ ਲਿਆ। ਸੀਬੀਐਸਏ ਦੇ ਬੀਬੀਏ, ਬੀਐਸਸੀ ਸਾਈਬਰ ਸੁਰੱਖਿਆ, ਬੀਐਸਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਅਤੇ ਐਮਬੀਏ ਪ੍ਰੋਗਰਾਮਾਂ ਦੇ ਚੁਣੇ ਹੋਏ ਵਿਦਿਆਰਥੀਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਟ੍ਰਾਈਸੈਂਟੇਨਰੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਅਤੇ ਮਹਾਰਾਜਾ ਅਗਰਸੇਨ ਯੂਨੀਵਰਸਿਟੀ, ਸੋਲਨ ਸਮੇਤ ਨੋਡਲ ਸੈਂਟਰਾਂ ਵਿੱਚ ਸੰਸਥਾ ਦੀ ਨੁਮਾਇੰਦਗੀ ਕੀਤੀ। ਬੂਟਕੈਂਪ ਦੌਰਾਨ ਵਿਦਿਆਰਥੀਆਂ ਨੇ ਟੀਮ ਅਧਾਰਤ, ਹੈਂਡ ਆਨ ਸੈਸ਼ਨਾਂ ਵਿੱਚ ਹਿੱਸਾ ਲਿਆ ਜਿਨ੍ਹਾਂ ਦਾ ਮਕਸਦ ਡਿਜ਼ਾਇਨ ਥਿੰਕਿੰਗ ਟੂਲਜ਼ ਦੀ ਵਰਤੋਂ ਕਰ ਕੇ ਸਮੱਸਿਆਵਾਂ ਦੀ ਪਛਾਣ ਕਰਨ, ਨਵੇਂ ਵਿਚਾਰ ਵਿਕਸਿਤ ਕਰਨ, ਸੁਧਾਰਨ ਅਤੇ ਉਨ੍ਹਾਂ ਦੇ ਹੱਲ ਪੇਸ਼ ਕਰਨ ’ਤੇ ਸੀ। ਇਸ ਭਾਗੀਦਾਰੀ ਨੇ ਰਾਸ਼ਟਰੀ ਪੱਧਰ ਦੇ ਨਵੀਨਤਾ ਅਤੇ ਉੱਦਮਤਾ ਪ੍ਰੋਗਰਾਮਾਂ ਨਾਲ ਜੁੜੇ ਅਨੁਭਵੀ ਸਿਖਲਾਈ ਪਹਿਲਕਦਮੀਆਂ ਵਿੱਚ ਸੀਬੀਐਸਏ, ਸੀਜੀਸੀ ਲਾਂਡਰਾਂ ਦੀ ਸ਼ਮੂਲੀਅਤ ਨੂੰ ਦਰਸਾਇਆ। ਆਈਡੀਈ ਬੂਟਕੈਂਪ ਇੱਕ ਰਾਸ਼ਟਰੀ ਸਮਰੱਥਾ ਨਿਰਮਾਣ ਪਹਿਲਕਦਮੀ ਹੈ ਜੋ ਭਾਰਤ ਦੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਨੋਡਲ ਕੇਂਦਰਾਂ ਰਾਹੀਂ ਆਯੋਜਿਤ ਕੀਤੀ ਜਾਂਦੀ ਹੈ। ਇਹ ਇੱਕ ਅਨੁਭਵੀ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਉਦਮਤਾ ਨਾਲ ਜਾਣੂ ਕਰਵਾਉਣਾ ਹੈ। ਇਸ ਬੂਟਕੈਂਪ ਵਿੱਚ ਵਿਦਿਆਰਥੀਆਂ ਨੇ ਡਿਜ਼ਾਈਨ ਥਿੰਕਿਗ ਅਧਾਰਿਤ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਸਮੱਸਿਆ ਦੀ ਪਛਾਣ, ਯੂਜ਼ਰ ਕੇਂਦ੍ਰਿਤ ਹੱਲ ਵਿਕਾਸ, ਪ੍ਰੋਟੋਟਾਈਪਿੰਗ ਅਤੇ ਸ਼ੁਰੂਆਤੀ ਉੱਦਮੀ ਪਿੱਚਿੰਗ ਆਦਿ ਸ਼ਾਮਲ ਸੀ। ਇਨ੍ਹਾਂ ਗਤੀਵਿਧੀਆਂ ਨੂੰ ਫੈਕਲਟੀ ਮੈਂਬਰਾਂ ਅਤੇ ਮਾਹਰਾਂ ਵੱਲੋਂ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ਆਈਡੀਈ ਬੂਟਕੈਂਪ-2026 ਭਾਰਤ ਵਿੱਚ ਕਈ ਥਾਵਾਂ ’ਤੇ ਚਰਨਬੱਧ ਢੰਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਵੀਨਤਾ ਅਤੇ ਉੱਦਮਤਾ ਈਕੋਸਿਸਟਮ ਨਾਲ ਜੁੜੀਆਂ ਉਚ ਸੰਸਥਾਵਾਂ ਦੇ ਵਿਦਿਆਰਥੀਆਂ ਭਾਗ ਲੈ ਰਹੇ।