ਪ੍ਰਸਤਾਵਿਤ ਸਿਰਲੇਖ: ਬੱਚਿਆਂ ਨੂੰ ਨਸ਼ੇ ਦੀ ਬਜਾਏ ਆਪਣੇ ਸੁਪਨੇ ਪੂਰੇ ਕਰਨੇ ਚਾਹੀਦੇ ਹਨ-ਚੇਅਰਪਰਸਨ, ਸੀ.ਸੀ.ਪੀ.ਸੀ.ਆਰ.
ਚੰਡੀਗੜ, 25 ਜੂਨ 2022 - ਨਸ਼ਿਆਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਉਣ ਲਈ, ਚਾਈਲਡ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀ.ਸੀ.ਪੀ.ਸੀ.ਆਰ.) ਨੇ ਨਸ਼ਿਆਂ ਅਤੇ ਪਦਾਰਥਾਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 24.06.22 ਨੂੰ ਸਨੇਹਾਲਿਆ, ਮਲੋਆ ਦੇ ਬੱਚਿਆਂ ਨਾਲ ਇੱਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਉਕਤ ਸੀ.ਸੀ.ਆਈ. ਦੇ ਬੱਚਿਆਂ ਨੇ ਪੂਰੇ ਜੋਸ਼ ਨਾਲ ਇਸ ਸਮਾਗਮ ਵਿੱਚ ਭਾਗ ਲਿਆ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਸੁੰਦਰ ਪੋਸਟਰ ਬਣਾਏ।
ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਸ੍ਰੀਮਤੀ ਹਰਜਿੰਦਰ ਕੌਰ, ਚੇਅਰਪਰਸਨ, ਸੀ.ਸੀ.ਪੀ.ਸੀ.ਆਰ. ਨੇ ਦੱਸਿਆ ਕਿ ਨਸ਼ਿਆਂ ਦੀ ਦੁਰਵਰਤੋਂ ਅਜੋਕੇ ਸਮੇਂ ਦਾ ਖ਼ਤਰਾ ਹੈ। ਬੱਚਿਆਂ ਨੂੰ ਲਾਭਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਆਪਣੀ ਪੜ੍ਹਾਈ ਦੇ ਨਾਲ-ਨਾਲ ਨਵੇਂ ਹੁਨਰ ਸਿੱਖਣ ਲਈ ਆਪਣੇ ਸਮੇਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਉਹ ਵਧੀਆ ਭਵਿੱਖ ਬਣਾ ਸਕਣ।
ਕਮਿਸ਼ਨ ਨੇ ਚਾਈਲਡ ਵੈਲਫੇਅਰ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਚੰਡੀਗੜ੍ਹ ਦਾ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ ਦੇ ਇੰਟਰਨਾਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਵੀ ਆਯੋਜਿਤ ਕੀਤਾ। ਪ੍ਰੋਗਰਾਮ ਵਿੱਚ, ਇੰਟਰਨਜ਼ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਜਾਗਰੂਕ ਕਰਨ ਲਈ ਨਾਟਕ ਦੀਆਂ ਗਤੀਵਿਧੀਆਂ ਕਰਨ ਦਾ ਫੈਸਲਾ ਕੀਤਾ। ਨਸ਼ਿਆਂ ਦੀ ਰੋਕਥਾਮ ਸਬੰਧੀ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਅਤੇ ਲੋਕਾਂ ਤੱਕ ਸੰਦੇਸ਼ ਪਹੁੰਚਾਇਆ ਗਿਆ। ਪੋਸਟਰ ਦਾ ਸਿਰਲੇਖ ਸੀ "ਸਮਾਰਟ ਬਣੋ"। ਪੋਸਟਰ ਮੇਕਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਇਸ ਸਮਾਗਮ ਦੌਰਾਨ ਡਾ: ਮੋਨਿਕਾ ਐਮ ਸਿੰਘ, ਮੈਂਬਰ, ਸੀ.ਸੀ.ਪੀ.ਸੀ.ਆਰ., ਸ੍ਰੀ ਸੰਜੇ ਸ਼ਰਮਾ, ਮੈਂਬਰ, ਸੀ.ਸੀ.ਪੀ.ਸੀ.ਆਰ., ਸ੍ਰੀ ਕਰਤਾਰ ਸਿੰਘ, ਕਾਨੂੰਨੀ ਸਲਾਹਕਾਰ, ਸੀ.ਸੀ.ਪੀ.ਸੀ.ਆਰ ਅਤੇ ਸ੍ਰੀ ਅਰਵਿੰਦ ਕੇ ਧਵਨ, ਸੀਨੀਅਰ ਸਹਾਇਕ, ਸੀ.ਸੀ.ਪੀ.ਸੀ.ਆਰ. ਵੀ ਹਾਜ਼ਰ ਸਨ।