ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੇ ਬਲਾਕ ਪੱਧਰੀ ਸੈਮੀਨਾਰ ਸ਼ੁਰੂ
22 ਅਕਤੂਬਰ ਤੱਕ ਚੱਲਣਗੇ ਵੱਖ-ਵੱਖ ਵਿਸ਼ਾ ਅਧਿਆਪਕਾਂ ਦੇ ਸੈਮੀਨਾਰ
ਬਾਬੂਸ਼ਾਹੀ ਨੈੱਟਵਰਕ
ਪਠਾਨਕੋਟ, 19 ਅਕਤੂਬਰ 2021- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਨੈਸਨਲ ਅਚੀਵਮੈਂਟ ਸਰਵੇ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਅਗਾਊ ਯੋਜਨਾਬੰਦੀ ਵਜੋਂ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ । ਇਸ ਲੜੀ ਤਹਿਤ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਅੰਗ੍ਰੇਜੀ, ਸਮਾਜਿਕ ਸਿੱਖਿਆ, ਪੰਜਾਬੀ, ਸਾਇੰਸ, ਗਣਿਤ ਵਿਸ਼ਿਆਂ ਦੇ ਅਧਿਆਪਕਾਂ ਨੂੰ ਸਿਖਲਾਈ ਦੇਣ ਹਿੱਤ ਬਲਾਕ ਪੱਧਰੀ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਬਲਾਕ ਨੋਡਲ ਅਫ਼ਸਰਾਂ ਵੱਲੋਂ ਲਗਾਏ ਜਾ ਰਹੇ ਸੈਮੀਨਾਰਾਂ ਵਿੱਚ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਅਧਿਆਪਕ ਪ੍ਰਸ਼ਨੋਤਰੀ, ਵਿਦਿਆਰਥੀ ਪ੍ਰਸ਼ਨੋਤਰੀ ਅਤੇ ਮਾਪੇ ਪ੍ਰਸ਼ਨੋਤਰੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਸੈਮੀਨਾਰ 18 ਅਕਤੂਬਰ ਤੋਂ 22 ਅਕਤੂਬਰ ਤੱਕ ਚੱਲਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਦਾ ਮੁੱਖ ਉਦੇਸ਼ 12 ਨਵੰਬਰ 2021 ਨੂੰ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਆਮ ਜਾਣਕਾਰੀ ਦੇਣ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਲਰਨਿੰਗ ਆਉਟਕਮ ਅਧਾਰਿਤ ਪ੍ਰਸ਼ਨਾਵਲੀ ਸਬੰਧੀ ਵਿਸ਼ਥਾਰ ਸਹਿਤ ਜਾਣਕਾਰੀ ਦਿੰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਿਸ਼ੇਸ਼ ਤਿਆਰੀ ਕਰਵਾਉਣ ਸਬੰਧੀ ਜਰੂਰੀ ਨੁਕਤੇ ਸਾਂਝੇ ਕਰਨਾ ਹੈ । ਉਹਨਾਂ ਨੇ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਪ੍ਰਤੀ ਅਧਿਆਪਕਾਂ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਇਸ ਦੀ ਵਿਸ਼ੇਸ਼ ਤਿਆਰੀ ਕਰਵਾਉਣ ਲਈ ਵਿਉਤਬੰਦੀ ਕੀਤੀ ਗਈ ਤਾਂ ਜੋ ਪੰਜਾਬ ਨੂੰ ਪੀਜੀਆਈ ਇੰਡੈਕਸ ਵਿੱਚ ਦੇਸ਼ ਭਰ ਵਿੱਚ ਪ੍ਰਾਪਤ ਹੋਏ ਪਹਿਲੇ ਸਥਾਨ ਦੀ ਤਰਾਂ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਵੀ ਪਹਿਲਾਂ ਸਥਾਨ ਹਾਸਲ ਹੋ ਸਕੇ।
ਇਸ ਮੌਕੇ ਤੇ ਬਲਾਕ ਨੋਡਲ ਅਫ਼ਸਰ ਰਾਹੁਲ ਗੁਪਤਾ, ਤੇਜਵੀਰ ਸਿੰਘ, ਨਸੀਬ ਸਿੰਘ ਸੈਣੀ, ਬਲਬੀਰ ਕੁਮਾਰ, ਪੰਕਜ ਗੁਪਤਾ, ਰਾਮਪਾਲ, ਸਿੱਖਿਆ ਸੁਧਾਰ ਟੀਮ ਮੈਂਬਰ ਕਮਲ ਕਿਸ਼ੋਰ, ਮੁਨੀਸ਼ ਕੁਮਾਰ, ਰਮੇਸ਼ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।