ਸੰਤ ਬਾਬਾ ਅਤਰ ਸੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ
ਹਰਮਿੰਦਰ ਸਿੰਘ ਭੱਟ
ਅਹਿਮਦਗੜ੍ਹ/ਸੰਦੌੜ, 17, ਸਤੰਬਰ, 2021
ਸੰਤ ਬਾਬਾ ਅਤਰ ਸੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਵਿਦਿਆਰਥੀਆਂ ਨੂੰ ਸੱਭਿਆਚਾਰ ਨਾਲ
ਜੋੜਣ ਦੇ ਮਕਸਦ ਨਾਲ ਅਤੇ ਪੜ੍ਹਾਈ ਦੇ ਨਾਲ-ਨਾਲ ਓਹਨਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ
ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਲਜ ਦੀਆਂ ਸਾਰੀਆਂ ਕਲਾਸਾਂ ਦੇ
ਵਿਦਿਆਰਥੀਆਂ ਨੇ ਵਧ- ਚੜ੍ਹਕੇ ਭਾਗ ਲਿਆ ।
ਇਨ੍ਹਾਂ ਮੁਕਾਬਲਿਆਂ ਵਿੱਚ ਭੰਗੜਾ, ਲੋਕ
ਗੀਤ, ਸਕਿੱਟ, ਪੇਂਟਿੰਗ, ਪੋਸਟਰ ਮੇਕਿੰਗ, ਰੱਸਾ ਬਣਾਉਣਾ, ਕਰੋਸੀਆ, ਮਹਿੰਦੀ, ਪੀੜ੍ਹੀ
ਬੁਣਨਾ, ਫੁਲਕਾਰੀ ਕੱਢਣਾ, ਈਨੂੰ ਬੁਣਨਾ, ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਗਏ। ਏਸ
ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਿੰਸੀਪਲ ਡਾ ਪਰਮਜੀਤ ਕੌਰ ਨੇ ਬੱਚਿਆਂ
ਨੂੰ ਪੜ੍ਹਾਈ ਦੇ ਨਾਲ ਨਾਲ ਇਹਨਾਂ ਗਤੀਵਿਧੀਆਂ ਦੀ ਬੱਚਿਆਂ ਦੇ ਜੀਵਨ ਵਿੱਚ ਅਹਿਮੀਅਤ
ਬਾਰੇ ਜਾਣਕਾਰੀ ਦਿੱਤੀ । ਲੋਕ ਗੀਤ- ਗੁਰਜੀਤ ਕੌਰ, ਕਾਵਿ ਉਚਾਰਨ- ਮੁਮਤਾਜ ਬੇਗ਼ਮ,
ਪੋਸਟਰ ਮੇਕਿੰਗ- ਮਨਪ੍ਰੀਤ ਸਿੰਘ, ਪੀੜ੍ਹੀ ਬੁਣਨ- ਕਰਮਜੀਤ ਕੌਰ, ਈਨੂੰ ਬਣਾਉਣ-
ਅਮਨਦੀਪ ਕੌਰ, ਮਹਿੰਦੀ-ਗਗਨਦੀਪ ਕੌਰ, ਕਰੋਸ਼ੀਆ-ਨਵਜੋਤ ਕੌਰ, ਕਲੇਅ ਮਾਡਲਿੰਗ- ਹਰਸ਼ਜੋਤ
ਕੌਰ, ਆਰਟ ਐਂਡ ਕਰਾਫ਼ਟ-ਮਨਦੀਪ ਕੌਰ, ਮਿੱਟੀ ਦੇ ਭਾਂਡੇ-ਹਰਵਿੰਦਰ ਸਿੰਘ, ਰੰਗੋਲੀ- ਸਵਿ
ਕੁਮਾਰੀ, ਫੁਲਕਾਰੀ- ਜਸਪ੍ਰੀਤ ਕੌਰ, ਰੱਸਾ ਵੱਟਣਾ- ਤਰਨਪ੍ਰੀਤ ਕੌਰ ਨੇ ਪਹਿਲਾ ਸਥਾਨ
ਹਾਸਲਿ ਕੀਤਾ । ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ
ਗਿਆ।
ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਰਜਿੱਦਰ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ
ਦਿੰਦਿਆਂ ਕਾਲਜ ਵਿੱਚ ਏਸੇ ਤਰਾਂ ਦੇ ਮੁਕਾਬਲੇ ਕਰਵਾਉਂਦੇ ਰਹਿਣ ਦੀ ਗੱਲ ਆਖਦਿਆਂ
ਬੱਚਿਆਂ ਨੂੰ ਇਹਨਾਂ ਰਵਾਇਤੀ ਮੁਕਾਬਲਿਆਂ ਪ੍ਰਤਿ ਪ੍ਰੇਰਿਤ ਕੀਤਾ। ਇਸ ਮੌਕੇ ਡਾ.
ਕਰਮਜੀਤ ਕੌਰ, ਡਾ. ਬਚਿੱਤਰ ਸਿੰਘ, ਡਾ. ਕਰਮਜੀਤ ਸਿੰਘ, ਡਾ. ਹਰਮਨ, ਡਾ. ਕਪਿਲ ਦੇਵ,
ਪ੍ਰੋ. ਪ੍ਰਦੀਪ ਕੌਰ, ਡਾ. ਕੁਲਦੀਪ ਕੌਰ, ਪ੍ਰੋ ਨੀਤੂ, ਪ੍ਰੋ ਗਗਨਦੀਪ ਕੌਰ, ਪ੍ਰੋ
ਜਸਪ੍ਰੀਤ ਕੌਰ, ਪ੍ਰੋ ਸ਼ੇਰ ਸਿੰਘ ਅਤੇ ਬਾਕੀ ਸਟਾਫ਼ ਹਾਜਿਰ ਰਿਹਾ।