ਆਈ.ਸੀ.ਐੱਸ.ਈ ਵੱਲੋਂ ਐਲਾਨੇ 10ਵੀਂ ਦੇ ਨਤੀਜੇ 'ਚ ਸੈਂਟ ਮੈਰੀਜ਼ ਕਾਨਵੈਂਟ ਦੇ ਵਿਦਿਆਰਥੀ ਛਾਏ
ਪਰਵਿੰਦਰ ਸਿੰਘ ਕੰਧਾਰੀ
- ਹਰਨੂਰ ਕੌਰ-ਸ਼ਗੁਨ ਨੇ 99 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਸਰਗੁਣ ਕੌਰ-ਗਗਨਦੀਪ ਕੌਰ 98.8 ਪ੍ਰਤੀਸ਼ਤ ਨਾਲ ਦੂਜਾ ਅਤੇ ਪੂਜਾ ਮੱਲ 98.6 ਪ੍ਰਤੀਸ਼ਤ ਨਾਲ ਤੀਜੇ ਸਥਾਨ ਹਾਸਲ ਕੀਤਾ
- ਪ੍ਰੈੱਸਟਾਈਨ ਵੈੱਬ ਸਕੂਲ ਕੋਟਕਪੂਰਾ ਦਾ ਨਤੀਜਾ ਵੀ ਰਿਹਾ 100 ਪ੍ਰਤੀਸ਼ਤ
ਫ਼ਰੀਦਕੋਟ, 24 ਜੁਲਾਈ 2021 - ਅੱਜ ਆਈ.ਸੀ.ਐੱਸ.ਈ.ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ 'ਚ ਸੈਂਟ ਮੈਰੀਜ਼ ਕਾਨਵੈਂਟ ਸਕੂਲ ਫ਼ਰੀਦਕੋਟ ਅਤੇ ਪ੍ਰੈੱਸਟਾਈਨ ਵੈੱਬ ਸਕੂਲ ਕੋਟਕਪੂਰਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸੈਂਟ ਮੈਰੀਜ਼ ਕਾਨਵੈਂਟ ਸਕੂਲ ਫ਼ਰੀਦਕੋਟ ਦੇ ਪਿ੍ੰਸੀਪਲ ਫ਼ਾਦਰ ਸਨੀ ਜੋਸਫ਼ ਨੇ ਦੱਸਿਆ ਕਿ ਸਕੂਲ ਦੇ 119 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਸਫ਼ਲ ਰਹਿਣ ਨਾਲ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਉਨ੍ਹਾਂ ਦੱਸਿਆ ਕਿ ਸਕੂਲ ਦੇ 68 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਲੈ ਕੇ ਸਕੂਲ, ਅਧਿਆਪਕਾਂ, ਮਾਪਿਆਂ ਅਤੇ ਫ਼ਰੀਦਕੋਟ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੀ ਵਿਦਿਆਰਥਣ ਹਰਨੂਰ ਕੌਰ ਅਤੇ ਸ਼ਗੁਨ ਨੇ 99 ਪ੍ਰਤੀਸ਼ਤ ਅੰਕ ਲੈ ਕੇ ਨਵਾਂ ਰਿਕਾਰਡ ਸਥਾਪਿਤ ਕਰਦਿਆਂ ਸਕੂਲ ਮੈਰਿਟ 'ਚ ਸਾਂਝੇ ਰੂਪ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ |
ਇਸ ਤਰ੍ਹਾਂ ਸਰਗੁਣ ਕੌਰ ਬਾਬਰਾ ਅਤੇ ਗਗਨਦੀਪ ਕੌਰ ਧਾਲੀਵਾਲ ਨੇ 98.8 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਅਤੇ ਪੂਜਾ ਮੱਲ ਨੇ 98.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਤਰ੍ਹਾਂ ਜ਼ਿਲੇ ਦੀ ਪਹਿਲੀਆਂ ਤਿੰਨਾਂ ਪੁਜ਼ੀਸ਼ਨਾਂ ਤੇ ਸੈਂਟ ਮੈਰੀਜ਼ ਕਾਨਵੈਂਟ ਸਕੂਲ ਦਾ ਕਬਜ਼ਾ ਰਿਹਾ | ਉਨ੍ਹਾਂ ਲਕਸ਼ਮੀ, ਦਵੇਸ਼ ਚੋਪੜਾ, ਅਤੇ ਹਰਨਾਜ਼ ਸੰਧੂ ਨੇ 98.4 ਪ੍ਰਤੀਸ਼ਤ ਅੰਕ ਲੈ ਕੇ ਚੌਥਾ ਸਥਾਨ ਹਾਸਲ ਕੀਤਾ | ਸਕੂਲ ਦੇ ਮੈਨਜੇਰ ਫ਼ਾਦਰ ਮੈਥਿਊ ਨੇ ਕਿਹਾ ਸਕੂਲ ਦੇ ਮਿਹਨਤੀ ਸਟਾਫ਼ ਕੋਰੋਨਾ ਕਾਲ ਦੌਰਾਨ ਆਲਲਾਈਨ ਸਿੱਖਿਆ ਪ੍ਰਦਾਨ ਕਰਕੇ ਵਿਦਿਆਰਥੀਆਂ ਨੂੰ ਮਾਣਮੱਤੀਆਂ ਪ੍ਰਾਪਤੀਆਂ ਦੇ ਕਾਬਲ ਬਣਾਇਆ ਹੈ | ਸਕੂਲ ਪਿ੍ੰਸੀਪਲ ਅਤੇ ਸਕੂਲ ਮੈਨੇਜਰ ਨੇ ਸਮੂਹ ਸਫ਼ਲ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਸਫ਼ਲਤਾ ਤੇ ਵਧਾਈ ਦਿੱਤੀ |
ਇਸ ਤਰ੍ਹਾਂ ਪ੍ਰੈੱਸਟਾਈਨ ਵੈੱਬ ਸਕੂਲ ਕੋਟਕਪੂਰਾ ਦੇ ਪਿ੍ੰਸੀਪਲ ਵਨੀਤ ਵੜੈੱਚ ਨੇ ਦੱਸਿਆ ਕਿ ਸਕੂਲ ਦੇ 12 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਸਫ਼ਲ ਰਹਿਣ ਨਾਲ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ | ਉਨ੍ਹਾਂ ਦੱਸਿਆ ਸਕੂਲ ਵਿਦਿਆਰਥਣ ਭੂਮੀ ਪੁੱਤਰੀ ਸੁਮੀਤ ਮਿੱਤਲ-ਨਿਸ਼ਾ ਮਿੱਤਲ ਨੇ 93.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ, ਐਸ਼ਵੀਰ ਕੌਰ ਪੁੱਤਰ ਬਲੌਰ ਸਿੰਘ ਬਰਾੜ-ਜਸਵੀਰ ਕੌਰ ਅਤੇ ਮਹਿਤਾਬਜੀਤ ਕੌਰ ਪੁੱਤਰੀ ਜਗਸੀਰ ਸਿੰਘ-ਗੁਰਜੀਤ ਕੌਰ ਨੇ 91.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਾਂਝੇ ਰੂਪ 'ਚ ਦੂਜਾ ਅਤੇ ਪੁਸ਼ਟੀ ਚਾਵਲਾ ਪੁੱਤਰੀ ਚੰਦਨ ਚਾਵਲਾ-ਨਿਸ਼ਾ ਚਾਵਲਾ ਚਾਵਲਾ ਨੇ 91.2 ਪ੍ਰਤੀਸ਼ਤ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਵਨੀਤ ਵੜੈੱਚ, ਵਾਈਸ ਪਿ੍ੰਸੀਪਲ ਰੀਮਾ ਬਾਂਸਲ, ਇੰਚਾਰਜ਼ ਵੈੱਲਫ਼ੇਅਰ ਸੁਰਜੀਤ ਸਿੰਘ ਨੇ ਸਮੂਹ ਸਫ਼ਲ ਅਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦਿਆਂ ਭਵਿੱਖ 'ਚ ਵੀ ਨਿਰੰਤਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ |