← Go Back
ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਲੁਹਾਰਾ ਦੀ ਛੇਵੀਂ ਜਮਾਤ ਲਈ ਚੋਣ ਪ੍ਰੀਖਿਆ 11 ਅਗਸਤ ਨੂੰ ਹੋਵੇਗੀ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ, 24 ਜੁਲਾਈ 2021 - ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਜ਼ਿਲਾ ਮੋਗਾ ਵਿਖੇ ਹੋਣ ਵਾਲੀ ਛੇਵੀਂ ਜਮਾਤ ਲਈ ਪ੍ਰਿਖਿਆ 11 ਅਗਸਤ ਦਿਨ ਬੁੱਧਵਾਰ ਨੂੰ ਹੋਵੇਗੀ। ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਪੂਰਨਚੰਦਰ ਉਪਾਧਿਆਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸ਼ਨ 2021/22 ਲਈ ਹੋਣ ਵਾਲੀ ਚੋਣ ਪ੍ਰਿਖਿਆ ਜੋਂ ਕਿ 11 ਅਗਸਤ ਨੂੰ ਦਾਖਲਾ ਕਾਰਡਾਂ ਵਿੱਚ ਦਰਸਾਏ ਗਏ ਵੱਖ ਵੱਖ ਕੇਂਦਰ ਵਿਖੇ ਹੋਵੇਗੀ ਰਜਿਸਟਰ ਵਿਦਿਆਰਥੀ ਅਦਾਰੇ ਦੀ ਇਸ ਵੈੱਬਸਾਈਟ https://cbseitms.nic.in/index.aspx ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ।ਉਹਨਾਂ ਕਿਹਾ ਕਿ ਉਮੀਦਵਾਰ ਦਾਖਲਾ ਕਾਰਡ ਵਿੱਚ ਦਰਸਾਏ ਗਏ ਕਰੋਨਾ ਪ੍ਰੋਟੋਕੋਲ ਦੇ ਨਿਯਮਾਂ ਦੀ ਪਾਲਣਾ ਕਰਨਾ ਅਤਿ ਜ਼ਰੂਰੀ ਹੋਵੇਗੀ।
Total Responses : 189