ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਹਿਆਲਾ ਵਿਖੇ ਸਕੂਲ ਮੁਖੀਆ ਦੀ ਵਰਕਸ਼ਾਪ ਲੱਗੀ
ਨਵਾਂਸ਼ਹਿਰ, 23 ਜੁਲਾਈ 2021 - ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਸ਼ਟਰੀ ਪੱਧਰ ਤੇ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਪ੍ਰੀਖਿਆ ਦੀਆਂ ਤਿਆਰੀਆਂ ਸੰਬੰਧੀ ਲਗਾਈਆਂ ਜਾ ਰਹੀਆਂ ਵਰਕਸ਼ਾਪਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਦੀ ਰਹਿਨੁਮਾਈ ਅਤੇ ਬਲਾਕ ਨੋਡਲ ਅਫ਼ਸਰ ਕਮ ਪ੍ਰਿੰਸੀਪਲ ਨਰਿੰਦਰਪਾਲ ਵਰਮਾ ਦੀ ਯੋਗ ਅਗਵਾਈ ਤਹਿਤ ਬਲਾਕ ਔੜ ਦੇ ਸਮੂਹ ਸਕੂਲ ਮੁਖੀਆਂ ਦਾ ਵਿਸ਼ੇਸ਼ ਵਰਕਸ਼ਾਪ ਲਗਾਈ ਗਈ।
ਇਸ ਵਰਕਸ਼ਾਪ ਦੌਰਾਨ ਸਟੇਟ ਰਿਸੋਰਸ ਪਰਸਨ ਡਾ. ਹਰਪਾਲ ਸਿੰਘ ਬਾਜਕ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹਰ ਮੋਰਚੇ ਵਿੱਚ ਫ਼ਤਿਹ ਪ੍ਰਾਪਤ ਕੀਤੀ ਤੇ ਦੇਸ਼ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ ਤੇ ਹੁਣ ਪਹਿਲਾਂ ਸਥਾਨ ਬਰਕਰਾਰ ਰੱਖਣ ਲਈ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਵੀ ਪਹਿਲਾਂ ਸਥਾਨ ਪ੍ਰਾਪਤ ਕਰਨਾ ਹੀ ਹੈ।
ਇਸ ਮੌਕੇ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਵਿਉਂਤਬੰਦੀ ਬਾਰੇ ਵੀ ਜਾਣਕਾਰੀ ਦਿੱਤੀ। ਵਰਕਸ਼ਾਪ ਦੌਰਾਨ ਸੰਬੋਧਨ ਕਰਦੇ ਹੋਏ ਡਾ. ਸੁਰਿੰਦਰਪਾਲ ਅਗਨੀਹੋਤਰੀ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ,ਪ੍ਰਮੋਦ ਭਾਰਤੀ ਸਟੇਟ ਮੀਡੀਆ ਕੋਆਰਡੀਨੇਟਰ ,ਜਤਿੰਦਰ ਕੁਮਾਰ ਡੀ.ਐਮ,ਨਿਰਮਲ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਕੇਵਲ ਰਾਮ ਸਹਾਇਕ ਬਲਾਕ ਨੋਡਲ ਅਫ਼ਸਰ , ਸੋਮ ਨਾਥ, ਬਲਵੀਰ ਰਾਹੀ,ਸੁਮਿਤ ਕੁਮਾਰ, ਨਿਰਮਲ ਰਾਮ, ਅਸ਼ਵਨੀ ਮੁਰਗਈ ਸਾਰੇ ਬੀ.ਐਮ ਨੇ ਬਾਰਾਂ ਨਵੰਬਰ ਨੂੰ ਕਰਵਾਈ ਜਾ ਰਹੀ ਨੈਸ਼ਨਲ ਅਚੀਵਮੈਂਟ ਸਰਵੇ ਪ੍ਰੀਖਿਆ ਦੇ ਨਾਲ ਸੰਬੰਧਿਤ ਐੱਲ ਓ ਅਤੇ ਸਕੂਲ ਮੁਖੀਆਂ ਦੇ ਇਸ ਪ੍ਰੀਖਿਆ ਵਿਚ ਮਹੱਤਵਪੂਰਨ ਰੋਲ ਦੀ ਜਾਣਕਾਰੀ ਦਿੱਤੀ ਗਈ ਅਤੇ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਦੀ ਪੂਰਨ ਭਾਗੀਦਾਰੀ ਯਕੀਨੀ ਬਣਾਉਣ ਦਾ ਸੁਨੇਹਾ ਦਿੱਤਾ ਗਿਆ ।ਇਸ ਮੌਕੇ ਪ੍ਰਿੰ. ਅਮਰਜੀਤ ਖਟਕੜ,ਪ੍ਰਿੰ. ਪਰਮਜੀਤ ਕੌਰ, ,ਪ੍ਰਿੰ. ਬਲਜਿੰਦਰ ਸਿੰਘ, ਪ੍ਰਿੰ. ਸੁਸੀਲ ਨਾਥ, ਵਿਪਨ ਕੁਮਾਰ ਸਟੇਟ ,ਪ੍ਰਿੰ. ਸੋਹਣ ਲਾਲ,ਪ੍ਰਿੰ.ਅਲਕਾ ਰਾਣੀ ਆਦਿ ਸਮੇਤ ਸਮੂਹ ਸਕੂਲ ਮੁਖੀ ਹਾਜ਼ਰ ਸਨ।