ਸਰਕਾਰੀ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਜੂਮ ਐਪ ਰਾਹੀਂ ਕੀਤਾ ਜਾ ਰਿਹਾ ਸਿੱਖਿਅਤ
ਗੌਰਵ ਮਾਣਿਕ
- ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੁੱਕਣ ਖਾਂ ਵਾਲਾ ਦੀ ਦਾਖ਼ਲਾ ਮੁਹਿੰਮ ਜੋਰਾਂ ਤੇ
ਫਿਰੋਜ਼ਪੁਰ 9 ਮਈ 2021 - ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੁੱਕਣ ਖਾਂ ਦੇ ਸਟਾਫ ਦੁਆਰਾ ਸੈਸ਼ਨ 2021-2022 ਨਵੇਂ ਦਾਖਲੇ ਲਈ ਚਲਾਈ ਜਾ ਰਹੀ ਦਾਖਲਾ ਮੁਹਿੰਮ ਦੇ ਨਤੀਜਿਆਂ ਸਦਕਾ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਪ੍ਰਿੰਸੀਪਲ ਸ ਗੁਰਬੀਰ ਸਿੰਘ ਨੇ ਦੱਸਿਆ ਕਿ ਸੀਨੀਅਰ ਲੈਕਚਰਾਰ ਸ ਮਲਕੀਤ ਸਿੰਘ ਅਤੇ ਸਮੂਹ ਸਟਾਫ ਦੇ ਅਣਥੱਕ ਯਤਨਾਂ ਨਾਲ ਝੋਕ ਰਹੀ ਹਰ , ਮੋਹਰੇ ਵਾਲਾ , ਨਸੀਰਾ ਖਿਲਚੀ , ਮਹਿਮਾਂ , ਭਾਵੜਾ ਆਜਮ ਸ਼ਾਹ , ਸੈਦੇ ਕੇ ਰਹੇਲਾ , ਬਸਤੀ ਨੇਕਾਂ ਵਾਲੀ , ਬਾਲੇ ਵਾਲਾ ਆਦਿ ਹੋਰ ਨਾਲ ਲੱਗਦੇ ਪਿੰਡਾਂ ਵਿਚ ਘਰ-ਘਰ ਜਾ ਕੇ ਦਾਖਲਾ ਮੁਹਿੰਮ ਚਲਾਈ ਜਾ ਰਹੀ ਹੈ ।
ਮਾਪਿਆਂ ਨੂੰ ਸਰਕਾਰੀ ਸਕੂਲਾਂ ਤੋ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਜਾਣੂ ਕਰਵਾਇਆ ਗਿਆ ਜਿਵੇਂ - ਉੱਚ ਸਿੱਖਿਅਤ ਅਧਿਆਪਕ , ਮੁਫਤ ਕਿਤਾਬਾਂ , ਮੁਫਤ ਵਰਦੀਆਂ , ਮਿਡ-ਡੇ ਮੀਲ , ਖੁੱਲੇ ਖੇਡ ਦੇ ਮੈਦਾਨ , ਸਾਇੰਸ ਲੈਬ , ਮੈਥ ਲੈਬ , ਫਿਜ਼ਿਕਸ ਲੈਬ , ਕਮਿਸਟਰੀ ਲੈਬ , ਪ੍ਰੋਜੈਕਟਰ ਰੂਮ , ਲਾਇਬ੍ਰੇਰੀ , ਕੰਪਿਊਟਰ ਲੈਬ ਅਤੇ ਛੋਟੇ ਬੱਚਿਆਂ ਲਈ ਪਲੇਅ ਵੇਅ ਰੂਮ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਤੇ ਮਾਪਿਆਂ ਨੂੰ ਸਰਕਾਰੀ ਸਕੂਲ ਵਿਚ ਬੱਚਿਆਂ ਦਾ ਦਾਖਲਾ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ । ਪ੍ਰਿੰਸੀਪਲ ਸ ਗੁਰਬੀਰ ਸਿੰਘ ਜੀ ਨੇ ਦੱਸਿਆ ਕਿ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੁੱਕਣ ਖਾਂ ਜੋ ਕਿ ਐਲ ਕੇ ਜੀ ਤੋਂ ਬਾਰਵੀਂ ਜਮਾਤ ਤੱਕ ਪਿੰਡਾਂ ਦੇ ਬੱਚਿਆਂ ਦੀ ਵਿੱਦਿਅਕ ਸੇਵਾ ਲਈ ਹੈ । ਗਿਆਰਵੀਂ-ਬਾਰਵੀਂ ਆਰਟਸ , ਮੈਡੀਕਲ, ਨਾਨ ਮੈਡੀਕਲ ਦੀ ਵੀ ਸੁਵਿਧਾ ਹੈ । ਪੜ੍ਹਾਈ ਦਾ ਮਾਧਿਅਮ ਅੰਗਰੇਜੀ ਹੈ ।
ਸਮੇਂ - ਸਮੇਂ ਤੇ ਸਟਾਫ ਦੁਆਰਾ ਵਿਦਿਆਰਥੀਆਂ ਨੂੰ ਜੂਮ ਐਪ ਰਾਂਹੀ ਸਿਖਿਅਤ ਕੀਤਾ ਜਾ ਰਿਹਾ । ਵਿਦਿਆਰਥੀਆਂ ਵਿਚ ਵੀ ਔਨਲਾਈਨ ਕਲਾਸਾਂ ਪ੍ਰਤੀ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਪੜ੍ਹਾਈ ਤੋਂ ਇਲਾਵਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੀ ਅੱਗੇ ਲਿਜਾਇਆ ਜਾ ਰਿਹਾ ਹੈ । ਪਿਛਲੇ ਸਾਲ ਐਲ ਕੇ ਜੀ ਤੋਂ ਬਾਰਵੀਂ ਜਮਾਤ ਤੱਕ ਕੁੱਲ ਵਿਦਿਆਰਥੀਆਂ ਦੀ ਗਿਣਤੀ 526 ਸੀ ਜਦ ਕਿ ਇਸ ਨਵੇਂ ਸੈਸ਼ਨ ਵਿਚ ਹੁਣ ਤੱਕ ਦੀ ਗਿਣਤੀ 570 ਹੋ ਗਈ ਹੈ ਜਿੰਨਾਂ ਵਿਚੋਂ 30 ਵਿਦਿਆਰਥੀਆਂ ਪ੍ਰਾਈਵੇਟ ਸਕੂਲਾਂ ਤੋਂ ਆਏ ਹਨ । ਪ੍ਰਾਇਮਰੀ ਵਿੰਗ ਵਿਚ 07 ਅਧਿਆਪਕ ਹਨ ਅਤੇ ਅੱਪਰ ਪ੍ਰਾਇਮਰੀ ਅਤੇ ਸੈਕੰਡਰੀ ਵਿਚ ਸਾਰੀਆਂ ਪੋਸਟਾਂ ਭਰੀਆਂ ਹੋਈਆਂ ਹਨ ਅਤੇ ਜਿੰਨਾਂ ਦੀ ਕੁੱਲ ਗਿਣਤੀ 21 ਹੈ ।ਵਿਦਿਆਰਥੀਆਂ ਦੇ ਮਾਪਿਆ ਵਿਚ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੁੱਕਣ ਖਾਂ ਵਾਲਾ ਵਿਖੇ ਕਰਵਾਉਣ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ । ਇਸ ਸਮੇਂ ਪ੍ਰਿੰਸੀਪਲ ਸ ਗੁਰਬੀਰ ਸਿੰਘ , ਸੀਨੀਅਰ ਲੈਕਚਰਾਰ ਸ ਮਲਕੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ