ਹਰਦਮ ਮਾਨ
ਸਰੀ, 13 ਅਗਸਤ 2020 - ਸਰੀ ਅਰਸੀਐਮਪੀ ਨੇ ਸ਼ਹਿਰ ਵਿਚ ਨਿੱਜੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਨੂੰ ਇਸ ਪੱਖੋਂ ਸੁਚੇਤ ਰਹਿਣਾ ਚਾਹੀਦਾ ਹੈ।
ਸਰੀ ਆਰਸੀਐਮਪੀ ਰੌਬਰੀ ਯੂਨਿਟ ਦੇ ਰਿਆਨ ਫੋਰਬਸ ਨੇ ਦੱਸਿਆ ਹੈ ਕਿ 2020 ਦੀ ਦੂਜੀ ਤਿਮਾਹੀ ਦੌਰਾਨ ਲੁੱਟਾਂ-ਖੋਹਾਂ ਮਾਮਲਿਆਂ ਵਿਚ 83 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਤਿੰਨ ਮਹੀਨਿਆਂ ਵਿਚ ਲੁੱਟਾਂ ਖੋਹਾਂ ਦੀਆਂ 50 ਘਟਨਾਵਾਂ ਹੋਈਆਂ ਹਨ । ਇਹ ਘਟਨਾਵਾਂ ਸਾਲ 2019 ਦੇ ਮੁਕਾਬਲੇ 47 ਪ੍ਰਤੀਸ਼ਤ ਵਧ ਹਨ। ਸਰੀ ਆਰ ਸੀ ਐਮ ਪੀ ਵੱਲੋਂ ਜਾਰੀ ਇਕ ਸੂਚਨਾ ਵਿਚ ਦੱਸਿਆ ਗਿਆ ਹੈ ਕਿ ਸਾਹਮਣੇ ਆਏ ਕੇਸਾਂ ਵਿੱਚੋਂ 26 ਫੀਸਦੀ ਜਾਂਚ ਵਿਚ ਦੋਸ਼ ਲਾਏ ਗਏ ਹਨ ਜਾਂ ਸਿਫਾਰਸ਼ ਕੀਤੇ ਗਏ ਹਨ।
ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਲੁਟੇਰੇ ਆਮ ਤੌਰ 'ਤੇ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਜਾਂ ਤਾਂ ਇਕੱਲੇ ਪੈਦਲ ਜਾ ਰਹੇ ਹੋਣ ਜਾਂ ਫ਼ੋਨ ਜਾਂ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਵਿਚ ਖੁੱਭੇ ਹੋਏ ਹੋਣ। ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਤੁਹਾਡਾ ਸਾਹਮਣਾ ਅਜਿਹੇ ਲੁਟੇਰਿਆਂ ਨਾਲ ਹੋ ਜਾਂਦਾ ਹੈ ਜਾਂ ਤੁਹਾਨੂੰ ਧਮਕੀ ਦਿੱਤੀ ਜਾਂਦੀ ਹੈ ਜਾਂ ਹਮਲਾ ਕੀਤਾ ਜਾਂਦਾ ਹੈ ਤਾਂ ਹਮਲਾਵਰ ਨੂੰ ਮੰਗੀ ਜਾਂਦੀ ਵਸਤੂ ਦੇ ਕੇ ਹੋਰ ਨੁਕਸਾਨ ਤੋਂ ਬਚ ਸਕਦੇ ਹੋ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com