ਹਰਦਮ ਮਾਨ
ਸਰੀ, 15 ਜਨਵਰੀ 2020- ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਦੇ ਗੁਰਦਆਰਾ ਨਾਨਕ ਨਿਵਾਸ, 8600 ਨੰਬਰ 5 ਰੋਡ, ਰਿਚਮੰਡ ਵਿਖੇ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਓਹਾਰ ਰਵਾਇਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨਵ-ਜਨਮੇ ਬੱਚਿਆਂ ਦੀਆਂ ਅਨਮੋਲ ਦਾਤਾਂ ਨਾਲ ਨਿਵਾਜੇ ਪਰਿਵਾਰਾਂ ਅਤੇ ਵਿਆਹੁਤਾ ਜੀਵਨ ਦੀ ਪਹਿਲੀ ਲੋਹੜੀ ਵਾਲੇ ਖੁਸ਼-ਨਸੀਬ ਜੋੜਿਆਂ ਦੇ ਪਰਿਵਾਰਾਂ ਵਲੋਂ ਰਿਓੜੀਆਂ, ਮੂੰਗਫਲੀਆਂ ਦੀਆਂ ਸੁਗਾਤ ਨਾਲ ਆਪਣੀਆਂ ਦਿਲੀ ਭਾਵਨਾਵਾਂ ਸਾਂਝੀਆਂ ਕੀਤੀਆਂ ਗਈਆਂ।
ਨਵ ਵਿਆਹੇ ਜੋੜਿਆਂ ਵਿਚ ਪਰਮਜੀਤ ਸਿੰਘ ਰਾਏ-ਲਵਪਰੀਤ ਕੌਰ ਰਾਏ ਅਤੇ ਹਰਵਿੰਦਰ ਸਿੰਘ ਸਿੱਧੂ-ਏਕਮਜੀਤ ਕੌਰ ਸਿੱਧੂ ਨੂੰ ਸਭ ਨੇ ਵਧਾਈਆਂ ਅਤੇ ਅਸ਼ੀਰਵਾਦ ਨਾਲ ਨਿਵਾਜਿਆ। ਬੱਚਿਆਂ ਦੀਆਂ ਅਨਮੋਲ ਦਾਤਾਂ ਨਾਲ ਝੋਲੀਆਂ ਭਰਨ ਵਾਲੇ ਸਿੱਧੂ ਪਰਿਵਾਰ ਦੇ ਕਾਕਾ ਅਰਜਣ ਸਿੰਘ, ਭਿੰਡਰ ਪਰਿਵਾਰ ਦੇ ਕਾਕਾ ਲੋਗਨ ਸਿੰਘ, ਨਾਗਰਾ ਪਰਿਵਾਰ ਦੀ ਬੇਟੀ ਮਨਰੋ ਰੇਸ਼ਮ ਕੌਰ, ਲਿੱਧੜ ਪਰਿਵਾਰ ਦੀ ਬੇਟੀ ਅਮਾਇਆ, ਸੰਧੂ ਪਰਿਵਾਰ ਦੇ ਕਾਕਾ ਸਾਵਨ, ਢਿੱਲੋਂ ਪਰਿਵਾਰ ਦੇ ਕਾਕਾ ਡਿਲਨ, ਬਲਬੀਰ ਕੌਰ ਸੰਘੇੜਾ ਪਰਿਵਾਰ ਦੇ ਥੀਉ ਅਤੇ ਰੋਮਨ ਸਿਹੋਤਾ, ਕੁਲਦੀਪ ਸਿੰਘ ਸੰਘੇੜਾ ਪਰਿਵਾਰ ਦੀ ਬੇਟੀ ਅਨੀਕਾ ਸ਼ਰਮਾ ਦੀ ਪਹਿਲੀ ਲੋਹੜੀ ਤੇ ਸਭ ਨੇ ਇਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ।
ਸਾਰੇ ਪਰਿਵਾਰਾਂ ਨੇ ਰਲ ਮਿਲ ਕੇ ਗੁਰਦੁਆਰਾ ਸਾਹਿਬ ਵਿਖੇ ਮਧੁਰ ਕੀਰਤਨ ਦਾ ਅਨੰਦ ਮਾਣਿਆ ਅਤੇ ਲੰਗਰ ਛਕਿਆ। ਬਹੁਤ ਹੀ ਖੁਸ਼ੀਆਂ ਭਰਿਆ ਮਹੌਲ ਵਿਚ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਪਾਰਕਿੰਗ ਲੌਟ ਵਿਚ ਸਭ ਨੇ ਲੋਹੜੀ ਬਾਲੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਜਵੰਦਾ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਸਭ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਭਨਾਂ ਦਾ ਧੰਨਵਾਦ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com