ਇਸਲਾਮਾਬਾਦ, 13 ਜਨਵਰੀ 2020 - ਪਾਕਿਸਤਾਨ 'ਚ 1999 ਤੋਂ 2008 ਤੱਕ ਸੱਤਾ 'ਤੇ ਕਾਬਜ਼ ਜਨਰਲ ਪਰਵੇਜ਼ ਮੁਸਰਫ ਦੀ ਫਾਂਸੀ ਦੀ ਸਜ਼ਾ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਪਰਵੇਜ਼ ਮੁਸ਼ਰੱਫ ਨੂੰ ਫਾਂਸੀ ਦੀ ਸਜ਼ਾ ਕਾਨੂੰਨੀ ਨਿਯਮਾਂ ਦੇ ਉਲਟ ਦਿੱਤੀ ਗਈ ਸੀ। ਇਹ ਖਬਰ ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਤੋਂ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ ਜਨਰਲ ਪਰਵੇਜ਼ ਮੁਸਰਫ ਨੂੰ 17 ਦਸੰਬਰ 2019 ਦਿਨ ਮੰਗਲਵਾਰ ਨੂੰ ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਦੇਸ਼-ਧ੍ਰੋਹ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਹ ਮਾਮਲਾ ਨਵੰਬਰ 2007 ਦਾ ਹੈ ਜਦੋਂ ਉਨ੍ਹਾਂ ਵੱਲੋਂ ਪਾਕਿਸਤਾਨ 'ਚ ਐਮਰਜੈਂਸੀ ਲਾਈ ਗਈ ਸੀ। ਫਿਲਹਾਲ ਪਰਵੇਜ਼ ਮੁਸਰਫ ਡੁਬਈ 'ਚ ਹਨ।