ਚੰਡੀਗੜ੍ਹ, 17 ਜੁਲਾਈ 2019 - ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਤਾਜ਼ਾ ਤਾਜ਼ਾ ਬਾਹਰ ਕੱਢੇ ਗਏ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦੀ ਪੀਐਸਜੀਪੀਸੀ ਨਾਲ ਨਰਾਜ਼ਗੀ ਭਰੀ ਆਡੀੳ ਵਾਇਰਲ ਹੋਈ ਹੈ। ਜਿਸ 'ਚ ਉਹ ਗੁਰਦੁਆਰਾ ਕਮੇਟੀ 'ਚੋਂ ਕੱਢੇ ਜਾਣ 'ਤੇ ਆਪਣੀ ਨਰਾਜ਼ਗੀ ਪ੍ਰਗਟਾ ਰਿਹਾ ਹੈ।
ਆਡੀੳ ਗੋਪਾਲ ਚਾਵਲਾ ਦੀ ਦੱਸੀ ਜਾ ਰਹੀ ਹੈ ਜਿਸ ਦੇ ਸ਼ੁਰੂਆਤ 'ਚ ਹੀ ਇਹ ਕਿਹਾ ਗਿਆ ਹੈ ਕਿ, " ਪੀਐਸਜੀਪੀਸੀ ਗਰੁੱਪ 'ਚ ਮੇਰਾ ਆਖਰੀ ਸੰਦੇਸ਼"
ਆਡੀੳ 'ਚ ਕਿਹਾ ਗਿਆ ਕਿ ਜੋ ਵੀ ਹੋਇਆ, ਉਹ ਬਹੁਤ ਗਲਤ ਹੋਇਆ ਹੈ। ਇਹ ਵੀ ਕਿਹਾ ਗਿਆ ਕਿ ਜੇਕਰ ਕਮੇਟੀ 'ਚੋਂ ਬਾਹਰ ਕੱਢਣਾ ਹੀ ਸੀ ਤਾਂ ਬਿਠਾ ਕੇ ਕਹਿ ਦਿੰਦੇ ਕਿ ਤੁਹਾਨੂੰ ਇਹ ਕੁਰਬਾਨੀ ਦੇਣੀ ਪਏਗੀ। ਚਾਵਲਾ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਨੇ ਉਸਦਾ ਕੌਡੀ ਜਿੰਨਾ ਵੀ ਮੁੱਲ ਨਹੀਂ ਪਾਇਆ।
ਆਡੀੳ ਸੁਣਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/2347801968647704/